ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛਾਉਣੀ ਮੁਹੱਲੇ ਦੇ ਸਰਕਾਰੀ ਸਕੂਲ ’ਚ 300 ਤੋਂ ਵੱਧ ਬੱਚਿਆਂ ਨੂੰ ਪੜ੍ਹਾ ਰਹੇ ਨੇ ਸਿਰਫ਼ ਦੋ ਅਧਿਆਪਕ

10:43 AM Sep 24, 2024 IST
ਛਾਉਣੀ ਮਹੱਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੈਠੇ ਬੱਚੇ। - ਫੋਟੋ: ਵਰਮਾ

ਸਤਵਿੰਦਰ ਬਸਰਾ
ਲੁਧਿਆਣਾ, 23 ਸਤੰਬਰ
ਛਾਉਣੀ ਮੁਹੱਲੇ ’ਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਮੌਜੂਦਾ ਸਮੇਂ ਸਕੂਲ ਵਿੱਚ 300 ਤੋਂ ਵੱਧ ਬੱਚਿਆਂ ਨੂੰ ਸਿਰਫ 2 ਹੀ ਅਧਿਆਪਕ ਪੜ੍ਹਾ ਰਹੇ ਹਨ। ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਕਰਕੇ ਮਾਪੇ ਵੀ ਪ੍ਰੇਸ਼ਾਨ ਹੋ ਰਹੇ ਹਨ। ਡੀਈਓ ਐਲੀਮੈਂਟਰੀ ਨੇ ਮੰਗਲਵਾਰ ਤੋਂਂ ਤਿੰਨ ਨਵੇਂ ਅਧਿਆਪਕਾਂ ਭੇਜਣ ਦਾ ਭਰੋਸਾ ਦਿੱਤਾ ਹੈ। ਸਕੂਲ ਦੀ ਭਾਵੇਂ ਹੁਣ ਇਮਾਰਤ ਤਿੰਨ ਮੰਜ਼ਿਲਾ ਬਣ ਗਈ ਹੈ ਪਰ ਇੱਥੇ ਪੜ੍ਹਦੇ 300 ਤੋਂ ਵੱਧ ਬੱਚਿਆਂ ਨੂੰ ਪੂਰੇ ਅਧਿਆਪਕ ਨਾ ਮਿਲਣ ਕਰਕੇ ਉਨ੍ਹਾਂ ਦਾ ਭਵਿੱਖ ਧੁੰਦਲਾ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸਕੂਲ ਲਈ ਕੁੱਲ 11 ਅਸਾਮੀਆਂ ਦੀ ਮਨਜ਼ੂਰੀ ਹੈ ਪਰ ਮੌਜੂਦਾ ਸਮੇਂ ਇੱਥੇ ਇੱਕ ਪ੍ਰੀ-ਪ੍ਰਾਇਮਰੀ ਅਤੇ ਇੱਕ ਹੈੱਡ ਟੀਚਰ ਹੀ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਦੋ ਕੁ ਮਹੀਨੇ ਪਹਿਲਾਂ ਤੱਕ ਸਕੂਲ ਵਿੱਚ 4 ਅਧਿਆਪਕ ਸਨ ਜਿਨ੍ਹਾਂ ਵਿੱਚੋਂ ਦੋ ਅਧਿਆਪਕ ਬਦਲੀ ਕਰਵਾ ਗਏ ਹਨ। ਨਿਯਮਾਂ ਅਨੁਸਾਰ 30 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਹੋਣਾ ਲਾਜ਼ਮੀ ਹੈ ਪਰ ਇਸ ਸਕੂਲ ਵਿੱਚ ਤਾਂ ਇੱਕ ਅਧਿਆਪਕ ਦੇ ਹਿੱਸੇ 150 ਤੋਂ ਵੀ ਵੱਧ ਬੱਚੇ ਆਉਂਦੇ ਹਨ। ਬੀਪੀਈਓ ਮਾਂਗਟ-1 ਰਮਨਜੀਤ ਸਿੰਘ ਨੇ ਦੱਸਿਆ ਕਿ ਛਾਉਣੀ ਮੁਹੱਲੇ ਦੇ ਪ੍ਰਾਇਮਰੀ ਸਕੂਲ ਵਿੱਚ ਮੌਜੂਦਾ ਸਮੇਂ ਇੱਕ ਹੈੱਡ ਟੀਚਰ ਅਤੇ ਇੱਕ ਪ੍ਰੀ-ਪ੍ਰਾਇਮਰੀ ਅਧਿਆਪਕ ਹੈ ਜਦਕਿ ਦੋ ਅਧਿਆਪਕ ਪਿਛਲੇ ਦੋ ਮਹੀਨਿਆਂ ਵਿੱਚ ਬਦਲੀ ਕਰਵਾ ਗਏ ਹਨ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਕੂਲ ’ਚ ਹੋਰ ਅਧਿਆਪਕਾਂ ਦਾ ਪ੍ਰਬੰਧ ਕਰਵਾ ਦਿੱਤਾ ਜਾਵੇਗਾ।
ਡੀਈਓ ਐਲੀਮੈਂਟਰੀ ਰਵਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਬੱਚਿਆਂ ਦੀ ਪੜ੍ਹਾਈ ਨੂੰ ਦੇਖਦਿਆਂ ਉਹ ਮੰਗਲਵਾਰ ਤੋਂ ਇੱਥੇ ਤਿੰਨ ਹੋਰ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਆਉਂਦੇ ਦਿਨਾਂ ਵਿੱਚ ਖੁਦ ਵੀ ਸਕੂਲ ਦਾ ਦੌਰਾ ਕਰਨਗੇ ਅਤੇ ਜੇ ਹੋਰ ਅਧਿਆਪਕਾਂ ਦੀ ਲੋੜ ਪਈ ਤਾਂ ਉਸ ਬਾਰੇ ਵੀ ਵਿਚਾਰ ਕੀਤੀ ਜਾਵੇਗੀ।

Advertisement

Advertisement