For the best experience, open
https://m.punjabitribuneonline.com
on your mobile browser.
Advertisement

ਤਾਨਾਸ਼ਾਹੀ ਖ਼ਿਲਾਫ਼ ਸਿਰਫ਼ ਇਨਕਲਾਬੀ ਪਾਰਟੀਆਂ ਹੀ ਲੜ ਸਕਦੀਆਂ ਹਨ: ਠਾਕੁਰ

06:54 AM Apr 19, 2024 IST
ਤਾਨਾਸ਼ਾਹੀ ਖ਼ਿਲਾਫ਼ ਸਿਰਫ਼ ਇਨਕਲਾਬੀ ਪਾਰਟੀਆਂ ਹੀ ਲੜ ਸਕਦੀਆਂ ਹਨ  ਠਾਕੁਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਮਾਨਸਾ, 18 ਅਪਰੈਲ
ਸੀ.ਪੀ.ਆਈ (ਐਮ.ਐਲ) ਜਨਦਿਸ਼ਾ ਦੇ ਕੌਮੀ ਜਨਰਲ ਸਕੱਤਰ ਪ੍ਰਦੀਪ ਸਿੰਘ ਠਾਕੁਰ ਨੇ ਕਿਹਾ ਕਿ ਤਾਨਾਸ਼ਾਹੀ ਖਿਲਾਫ਼ ਸਿਰਫ ਇਨਕਲਾਬੀ ਪਾਰਟੀਆਂ ਹੀ ਲੜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਨੂੰ ਲੋਕ ਲਹਿਰਾਂ ਹੀ ਖ਼ਤਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅੱਜ ਬਾਰੂਦ ਦੇ ਢੇਰ ’ਤੇ ਬੈਠਾ ਹੈ ਜਿਸ ਵਿੱਚ ਬੇਰੁਜ਼ਗਾਰੀ, ਮਹਿੰਗਾਈ, ਪੜ੍ਹਾਈ, ਦਵਾਈ ਆਮ ਆਦਮੀ ਲਈ ਸਿਰਦਰਦ ਬਣੀਆਂ ਹੋਈਆਂ ਹਨ ਪਰ ਸਰਕਾਰ ਧਰਮ ਦਾ ਨਾਮ ਵਰਤ ਕੇ ਸੱਤਾ ਵਿਚ ਆਉਣਾ ਚਾਹੁੰਦੀ ਹੈ। ਉਹ ਮਾਨਸਾ ਵਿੱਚ ਪਾਰਟੀ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਠਾਕੁਰ ਨੇ ਦੱਸਿਆ ਕਿ ਪੰਜਾਬ ਵਿੱਚ 11 ਮੈਂਬਰੀ ਸੂਬਾ ਕਮੇਟੀ ਬਣਾਈ ਜਿਸ ਵਿਚ ਜਾਗਰ ਸਿੰਘ ਮਾਖਾ, ਸ਼ਿਵਚਰਨ ਦਾਸ ਸੂਚਨ, ਰਾਮ ਸਿੰਘ ਰੱਲਾ, ਰਜਿੰਦਰ ਭੰਮਾ, ਸੂਰਜ ਸਿੰਘ ਨਕੋਦਰ, ਕਰਨਵੀਰ ਸਿੰਘ ਜਲੰਧਰ, ਗੁਰਪ੍ਰੀਤ ਕੌਰ ਫਤਿਹਗੜ੍ਹ ਸਾਹਿਬ, ਜੀਵਨ ਸਿੰਘ ਗੇਹਲੇ, ਸੋਹਣ ਸਿੰਘ ਭੁਪਾਲ, ਜਲੌਰ ਸਿੰਘ ਦੂਲੋਵਾਲ, ਸ਼੍ਰੀ ਸਦਾ ਲੁਧਿਆਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਾਮਰੇਡ ਜਾਗਰ ਸਿੰਘ ਨੂੰ ਸੂਬਾ ਸਕੱਤਰ, ਰਾਮ ਸਿੰਘ ਸਿੰਘ ਰੱਲਾ ਨੂੂੰ ਵਿੱਤ ਸਕੱਤਰ ਅਤੇ ਸ਼ਿਵਚਰਨ ਦਾਸ ਸੂਚਨ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਵਿਚ ਇਜਲਾਸ ਤੱਕ ਇਸ ਦਾ ਵਿਸਥਾਰ ਕਰੇਗੀ।

Advertisement

Advertisement
Author Image

joginder kumar

View all posts

Advertisement
Advertisement
×