For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਹੀ ਦੇਸ਼ ਨੂੰ ਸਥਿਰ ਸਰਕਾਰ ਦੇਣ ਦੇ ਸਮਰੱਥ: ਸਿੰਗਲਾ

06:36 AM May 31, 2024 IST
ਕਾਂਗਰਸ ਹੀ ਦੇਸ਼ ਨੂੰ ਸਥਿਰ ਸਰਕਾਰ ਦੇਣ ਦੇ ਸਮਰੱਥ  ਸਿੰਗਲਾ
ਪਿੰਡ ਸ਼ਾਮਪੁਰਾ ਵਿੱਚ ਵਿਜੈਇੰਦਰ ਸਿੰਗਲਾ ਦੇ ਵਿਚਾਰ ਸੁਣਦੇ ਹੋਏ ਲੋਕ। -ਫੋਟੋ: ਜਗਮੋਹਨ ਸਿੰਘ
Advertisement

ਪੱਤਰ ਪ੍ਰੇਰਕ
ਰੂਪਨਗਰ, 30 ਮਈ
ਲੋਕ ਸਭਾ ਹਲਕਾ ਸ੍ਰੀ ਆਨੰਦਪਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਪਿੰਡ ਸ਼ਾਮਪੁਰਾ ਵਿੱਚ ਅਮਰਜੀਤ ਸਿੰਘ ਭੁੱਲਰ ਦੀ ਦੇਖ-ਰੇਖ ਅਧੀਨ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਦੇਸ਼ ਨੂੰ ਫਿਰਕਾਪ੍ਰਸਤੀ ਤੋਂ ਰਹਿਤ ਸਥਿਰ ਸਰਕਾਰ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਦੇਸ਼ ਨੂੰ ਫਿਰਕਾਪ੍ਰਸਤੀ ਅਤੇ ਜਾਤੀਵਾਦ ਵੱਲ ਧੱਕ ਦਿੱਤਾ ਹੈ, ਜਿਸ ਕਰਕੇ ਅੱਜ ਦੇਸ਼ ਦੇ ਹਾਲਾਤ ਕਾਫੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੱਡਾ ਮਾਣ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਖਾਲਸੇ ਦੀ ਜਨਮ ਭੂਮੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਅਤੇ ਉਹ ਚੋਣ ਜਿੱਤਣ ਉਪਰੰਤ ਇਸ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਢੁੱਕਵੇਂ ਕਦਮ ਚੁੱਕਣਗੇ। ਇਸ ਮੌਕੇ ਸੁਖਦੇਵ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਣੀ, ਪੋਮੀ ਸੋਨੀ, ਕੁਲਵੰਤ ਸਿੰਘ ਸਰਪੰਚ, ਸਦੀਕ ਅਲੀ, ਇਕਬਾਲ ਹੁਸੈਨ ਰਿਜ਼ਵੀ, ਅਲੀ ਅਹਿਮਦ, ਫਤਿਹ ਅਲੀ, ਯੂਥ ਪ੍ਰਧਾਨ ਨਵਾਬ ਰਹੀਮ ਬਾਬੂ, ਸ਼ਕੀਲ ਅਤੇ ਚਾਂਦ ਮੁਹੰਮਦ ਹਾਜ਼ਰ ਸਨ।

Advertisement

‘ਧਰਮ ਦੇ ਆਧਾਰ ’ਤੇ ਵੰਡ ਰਹੀ ਹੈ ਭਾਜਪਾ’

ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਦੋਸ਼ ਲਾਇਆ ਕਿ ਭਾਜਪਾ ਲੋਕਾਂ ਵਿੱਚ ਧਰਮ ਦੇ ਨਾਂ ’ਤੇ ਵੰਡੀਆਂ ਪਾ ਰਹੀ ਹੈ। ਉਨ੍ਹਾਂ ਅੱਜ ਨਿਊ ਚੰਡੀਗੜ੍ਹ ਵਿੱਚ ਪਿੰਡ ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਇਲਾਕੇ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਖਰੜ ਤੋਂ ਇੰਚਾਰਜ ਵਿਜੈ ਟਿੰਕੂ ਸ਼ਰਮਾ, ਪ੍ਰਧਾਨ ਮਨਜੀਤ ਸਿੰਘ ਸਿੱਧੂ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ, ਨੰਬਰਦਾਰ ਅਵਤਾਰ ਸਿੰਘ ਤਾਰੀ ਅਤੇ ਹਰਮੇਸ਼ ਮੇਸ਼ੀ ਕਾਂਸਲ ਨੇ ਸੰਬੋਧਨ ਕੀਤਾ।

Advertisement
Author Image

joginder kumar

View all posts

Advertisement
Advertisement
×