For the best experience, open
https://m.punjabitribuneonline.com
on your mobile browser.
Advertisement

ਯੂਟੀ ਦੇ ਸਕੂਲਾਂ ਵਿੱਚ ਸਿਰਫ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਮਿਲੇਗਾ ਦਾਖਲਾ

08:33 AM Mar 27, 2024 IST
ਯੂਟੀ ਦੇ ਸਕੂਲਾਂ ਵਿੱਚ ਸਿਰਫ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਮਿਲੇਗਾ ਦਾਖਲਾ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਮਾਰਚ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਨਰਸਰੀ ਤੋਂ ਦਸਵੀਂ ਜਮਾਤ ਤੱਕ ਸਿਰਫ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ। ਸਿੱਖਿਆ ਵਿਭਾਗ ਨੇ ਸਿੱਖਿਆ ਦੇ ਅਧਿਕਾਰ (ਆਰਟੀਈ) ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਇਨ੍ਹਾਂ ਸਕੂਲਾਂ ਵਿੱਚ ਸੈਸ਼ਨ 2024-25 ਵਿੱਚ ਦਾਖਲੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਅਨੁਸਾਰ ਵਿਦਿਆਰਥੀਆਂ ਨੂੰ ਸਿਰਫ ਆਪਣੇ ਘਰ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮਿਲੇਗਾ। ਪਹਿਲੀ ਜਮਾਤ ਲਈ ਤਿੰਨ ਤੋਂ ਵੱਧ ਸੈਕਸ਼ਨ ਨਹੀਂ ਹੋ ਸਕਣਗੇ।
ਸਿੱਖਿਆ ਵਿਭਾਗ ਨੇ ਅੱਜ ਸਰਕੁਲਰ ਜਾਰੀ ਕਰ ਕੇ ਸਾਰੇ ਸਰਕਾਰੀ ਸਕੂਲਾਂ ਨੂੰ ਪਹਿਲੀ ਤੋਂ ਦਸਵੀਂ ਜਮਾਤ ਵਿੱਚ ਦਾਖਲੇ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਨੇ ਕਿਹਾ ਹੈ ਕਿ ਆਰਟੀਈ ਐਕਟ ਅਨੁਸਾਰ ਪ੍ਰਾਇਮਰੀ ਜਮਾਤਾਂ ਲਈ ਬੱਚੇ ਨੂੰ ਇਕ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਦਾਖਲਾ ਦਿੱਤਾ ਜਾਵੇ। ਜੇਕਰ ਪ੍ਰਾਇਮਰੀ ਜਮਾਤਾਂ ਵਿੱਚ ਸੀਟਾਂ ਨਹੀਂ ਭਰਦੀਆਂ ਤਾਂ ਇਹ ਦਾਇਰਾ ਤਿੰਨ ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ। ਪ੍ਰਾਇਮਰੀ ਜਮਾਤਾਂ ਤੋਂ ਉੱਪਰ ਦੀਆਂ ਜਮਾਤਾਂ ਲਈ ਸਕੂਲ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਵੱਸਦੇ ਵਿਦਿਆਰਥੀਆਂ ਨੂੰ ਦਾਖਲੇ ਦੇਣਗੇ ਅਤੇ ਸੀਟਾਂ ਖਾਲੀ ਰਹਿਣ ’ਤੇ ਇਹ ਘੇਰਾ ਪੰਜ ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ।

Advertisement

ਤਰਜੀਹੀ ਸਕੂਲਾਂ ਲਈ ਹੋਵੇਗਾ ਡਰਾਅ

ਵਿਭਾਗ ਨੇ ਇਹ ਹਦਾਇਤ ਵੀ ਕੀਤੀ ਹੈ ਕਿ ਜੇਕਰ ਕਿਸੇ ਖਾਸ ਸਕੂਲ ਵਿੱਚ ਪਹਿਲੀ ਜਮਾਤ ਦੀਆਂ ਸੀਟਾਂ ਦੇ ਮੁਕਾਬਲੇ ਜ਼ਿਆਦਾ ਅਰਜ਼ੀਆਂ ਜਾਂ ਫਾਰਮ ਆਉਂਦੇ ਹਨ ਤਾਂ ਉਸ ਸਕੂਲ ਵਿਚ ਬੱਚਿਆਂ ਨੂੰ ਦਾਖਲ ਕਰਨ ਲਈ ਡਰਾਅ ਹੋਵੇਗਾ। ਦੱਸਣਯੋਗ ਹੈ ਕਿ ਸਰਕਾਰੀ ਮਾਡਲ ਸਕੂਲ ਸੈਕਟਰ 16, 18, 19, 35, 37, ਮਨੀਮਾਜਰਾ ਕੰਪਲੈਕਸ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਅਕਸਰ ਸੀਟਾਂ ਦੇ ਮੁਕਾਬਲੇ ਵੱਧ ਅਰਜ਼ੀਆਂ ਆਉਂਦੀਆਂ ਹਨ। ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਦਾਖਲਾ ਪ੍ਰਕਿਰਿਆ ਸੌਖੀ ਕਰਨ ਲਈ ਨਵੇਂ ਸਿਰੇ ਤੋਂ ਜ਼ੋਨ ਬਣਾਏ ਹਨ ਜਿਸ ਤਹਿਤ ਦਾਖਲੇ ਮਿਲਣਗੇ। ਨੌਵੀਂ ਜਮਾਤ ਲਈ ਖਾਲੀ ਰਹਿ ਗਈਆਂ ਸੀਟਾਂ ਦੇ ਦਾਖਲੇ ਵਾਸਤੇ ਅੰਗਰੇਜ਼ੀ, ਵਿਗਿਆਨ, ਗਣਿਤ, ਸਮਾਜਿਕ ਸਿੱਖਿਆ ਦੇ ਅਧਾਰ ’ਤੇ ਲਿਖਤੀ ਪ੍ਰੀਖਿਆ ਹੋਵੇਗੀ।

ਛੇਵੀਂ ਤੋਂ ਦਸਵੀਂ ਜਮਾਤ ਤੱਕ ਇਕ ਸੈਕਸ਼ਨ ਵਿਚ 45 ਵਿਦਿਆਰਥੀ

ਵਿਭਾਗ ਨੇ ਆਰਟੀਈ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਹਰੇਕ ਜਮਾਤ ਵਾਸਤ ਅਧਿਆਪਕ: ਵਿਦਿਆਰਥੀ ਅਨੁਪਾਤ ਨੂੰ ਵੀ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਣ ਲਈ ਕਿਹਾ ਹੈ। ਨਰਸਰੀ, ਬਾਲ ਵਾਟਿਕਾ, ਪਹਿਲੀ ਤੋਂ ਪੰਜਵੀਂ ਜਮਾਤ ਲਈ ਇਕ ਜਮਾਤ ਵਿੱਚ ਚਾਲੀ ਤੋਂ ਵੱਧ ਵਿਦਿਆਰਥੀ ਨਹੀਂ ਹੋਣੇ ਚਾਹੀਦੇ ਹਨ ਅਤੇ ਛੇਵੀਂ ਤੋਂ ਦਸਵੀਂ ਲਈ ਵਿਦਿਆਰਥੀਆਂ ਦੀ ਹੱਦ 45 ਨਿਰਧਾਰਤ ਕੀਤੀ ਹੈ।

Advertisement
Author Image

joginder kumar

View all posts

Advertisement
Advertisement
×