ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰਫ਼ ਬੀਆਰਐੱਸ ਹੀ ਤਿਲੰਗਾਨਾ ਦੀ ਰੱਖਿਆ ਕਰ ਸਕਦੀ ਹੈ: ਕੇਸੀਆਰ

07:52 AM Oct 30, 2023 IST

ਕੋਡਾਡਾ/ਟੁੰਗਤੁਰਤੀ, 29 ਅਕਤੂਬਰ
ਤਿਲੰਗਾਨਾ ਦੇ ਮੁੱਖ ਮੰਤਰੀ ਅਤੇ ਭਾਰਤ ਰਾਸ਼ਟਰ ਸਮਿਤੀ ਦੇ ਸੁਪਰੀਮੋ ਕੇ ਚੰਦਰਸ਼ੇਖਰ ਰਾਓ ਨੇ ਆਪਣੇ ਉੱਤਰ ਪ੍ਰਦੇਸ਼ ਹਮਰੁਤਬਾ ਯੋਗੀ ਆਦਿੱਤਿਆਨਾਥ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਇੱਥੇ ਆ ਕੇ ਪ੍ਰਚਾਰ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਲੋਕਾਂ ਲਈ ਭੋਜਨ ਦੀ ਕੋਈ ਗਾਰੰਟੀ ਨਹੀਂ ਹੈ। ਕੇਸੀਆਰ ਨੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਮੰਗ ਰਹੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਤਿਲੰਗਾਨਾ ਵਿੱਚ ਸਿਧਰਮੱਈਆ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜ ਘੰਟੇ ਮੁਫ਼ਤ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ, ਜਦਕਿ ਬੀਆਰਐੱਸ ਸਰਕਾਰ ਕਿਸਾਨਾਂ ਨੂੰ 24 ਘੰਟੇ ਮੁਫ਼ਤ ਬਿਜਲੀ ਦਿੰਦੀ ਹੈ। ਕੇਸੀਆਰ ਨੇ ਯੋਗੀ ਆਦਿੱਤਿਆਨਾਥ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਸੂਬੇ ਵਿੱਚ ਕਈ ਮਹਾਨ ਨੇਤਾ ਆ ਰਹੇ ਹਨ। ਉੱਤਰ ਪ੍ਰਦੇਸ਼ ਤੋਂ ਇੱਕ ਮੁੱਖ ਮੰਤਰੀ ਲੂੰਗੀ ਪਾ ਕੇ ਇੱਥੇ ਆਵੇਗਾ। ਉਸ ਦੇ ਆਪਣੇ ਸੂਬੇ ਵਿੱਚ ਭੋਜਨ ਦੀ ਕੋਈ ਗਾਰੰਟੀ ਨਹੀਂ ਹੈ। ਉਹ ਇੱਥੇ ਆਉਂਦਾ ਹੈ ਤੇ ਸਾਨੂੰ ਸਬਕ ਸਿਖਾਉਂਦਾ ਹੈ। ਯੂਪੀ, ਬਿਹਾਰ ਅਤੇ ਬੰਗਾਲ ਤੋਂ ਖੇਤੀ ਮਜ਼ਦੂਰ ਕੰਮ ਲਈ ਤਿਲੰਗਾਨਾ ਆ ਰਹੇ ਹਨ। ਉਹ ਇੱਥੇ ਰੋਜ਼ੀ-ਰੋਟੀ ਲਈ ਆ ਰਹੇ ਹਨ। ਉਹ ਮੁੱਖ ਮੰਤਰੀ ਸਾਨੂੰ ਸਬਕ ਸਿਖਾ ਰਹੇ ਹਨ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਉਨ੍ਹਾਂ ਬਾਰੇ ਕੀ ਕਹਿਣਾ ਚਾਹੀਦਾ ਹੈ।’’ -ਪੀਟੀਆਈ

Advertisement

Advertisement