ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਹੀ ਲੋਕਾਂ ਦਾ ਭਲਾ ਕਰ ਸਕਦੀ ਹੈ: ਪਵਨ ਸੈਣੀ

10:22 AM Sep 21, 2024 IST
ਨਰਾਇਣਗੜ੍ਹ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਪਵਨ ਸੈਣੀ। -ਫੋਟੋ: ਗੁਲਿਆਨੀ

ਪੱਤਰ ਪ੍ਰੇਰਕ
ਨਰਾਇਣਗੜ੍ਹ, 20 ਸਤੰਬਰ
ਨਰਾਇਣਗੜ੍ਹ ਵਾਰਡ ਦੀ ਸਾਬਕਾ ਕੌਂਸਲਰ ਮੰਜੂ ਕੌਸ਼ਿਕ ਅਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਸੰਜੀਵ ਕੌਸ਼ਿਕ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਭਾਜਪਾ ਉਮੀਦਵਾਰ ਪਵਨ ਸੈਣੀ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਪਹੁੰਚਣ ’ਤੇ ਪਵਨ ਸੈਣੀ ਦਾ ਫੁੱਲਾਂ ਦੇ ਹਾਰਾਂ ਅਤੇ ਸ਼ਾਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪਵਨ ਸੈਣੀ ਨੇ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸਬਕਾ ਸਾਥ ਸਬਕਾ ਵਿਕਾਸ ਲਈ ਕੰਮ ਕਰਦੀ ਹੈ। ਉਨ੍ਹਾਂ ਨਰਾਇਣਗੜ੍ਹ ਤੋਂ ਟਿਕਟ ਦੇਣ ਅਤੇ ਚੋਣ ਮੈਦਾਨ ਵਿੱਚ ਉਤਾਰਨ ਲਈ ਭਾਜਪਾ ਹਾਈਕਮਾਂਡ ਅਤੇ ਸੂਬਾ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ ਅਤੇ ਨਰਾਇਣਗੜ੍ਹ ਵਿੱਚ ਜੋ ਕੰਮ ਅਧੂਰੇ ਰਹਿ ਗਏ ਹਨ, ਉਹ ਵੀ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ’ਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਭਾਜਪਾ ਦੇ ਹੱਕ ਵਿੱਚ ਵੋਟ ਮੰਗੀ।
ਇਸ ਮੌਕੇ ਰਾਕੇਸ਼ ਬਿੰਦਲ, ਸੁਰਿੰਦਰ ਰਾਣਾ, ਵਿਸ਼ਵ ਬੰਧੂ ਗੁਪਤਾ, ਭੁਪਿੰਦਰ ਕਪੂਰ, ਰਾਜੂ ਮੱਕੜ, ਭੀਸ਼ਮ ਬੁੱਧੀਰਾਜਾ, ਭੀਮ ਸੇਨ ਗੇਰਾ, ਅਮਿਤ ਅਗਰਵਾਲ, ਗੁਰਜੰਟ ਸਿੰਘ, ਭਗਤ ਸਿੰਘ, ਮਦਨ ਚੰਨਾ, ਪਰਵੀਨ ਧੀਮਾਨ, ਕੌਂਸਲਰ ਕੁਲਦੀਪ ਸਿੰਘ, ਨਰਿੰਦਰ ਪਰਾਸ਼ਰ, ਅਮਿਤ ਅਗਰਵਾਲ, ਆਸ਼ੂ ਭਗਤ, ਸੰਜੀਵ ਵਰਮਾ, ਕੁਲਵੰਤ ਸਿੰਘ, ਸੁਰੇਸ਼ ਪਾਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Advertisement

Advertisement