ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਧੀਆਂ

08:09 AM Jul 06, 2024 IST

ਮੁੰਬਈ, 5 ਜੁਲਾਈ
ਪਿਆਜ਼, ਟਮਾਟਰ ਅਤੇ ਆਲੂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਸ਼ਾਕਾਹਾਰੀ ਥਾਲੀ ਦੀ ਕੀਮਤ ਜੂਨ ਵਿੱਚ 10 ਫ਼ੀਸਦੀ ਤੱਕ ਵਧ ਗਈ ਹੈ। ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਸਿਸ ਦੀ ਮਹੀਨਾਵਰ ਰਿਪੋਰਟ ‘ਰੋਟੀ, ਰਾਈਸ ਰੇਟ’ ਅਨੁਸਾਰ ਮੁਰਗੇ ਦੀ ਕੀਮਤ ਵਿੱਚ ਕਮੀ ਨਾਲ ਮਾਸਾਹਾਰੀ ਥਾਲੀ ਦੀ ਕੀਮਤ ਵਿੱਚ ਕਮੀ ਆਈ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਥਾਲੀ ਦੀ ਕੀਮਤ ਜੂਨ ਵਿੱਚ 10 ਫ਼ੀਸਦੀ ਵਧ ਕੇ 29.4 ਰੁਪਏ ਪ੍ਰਤੀ ਥਾਲੀ ਹੋ ਗਈ ਹੈ, ਜੋ ਜੂਨ 2023 ਵਿੱਚ 26.7 ਰੁਪਏ ਸੀ। ਮਈ, 2024 ਵਿੱਚ ਇਹ 27.8 ਰੁਪਏ ਸੀ। ਸ਼ਾਕਾਹਾਰੀ ਥਾਲੀ ਵਿੱਚ ਰੋਟੀ, ਸਬਜ਼ੀਆਂ (ਪਿਆਜ਼, ਟਮਾਟਰ ਅਤੇ ਆਲੂ), ਚੌਲ, ਦਾਲ, ਦਹੀ ਅਤੇ ਸਲਾਦ ਸ਼ਾਮਲ ਹੈ। ਰਿਪੋਰਟ ਵਿੱਚ ਸ਼ਾਕਾਹਾਰੀ ਥਾਲੀ ਦੀ ਕੀਮਤ ਵਿੱਚ ਕੁੱਲ ਵਾਧੇ ਦਾ ਕਾਰਨ ਟਮਾਟਰ ਦੀਆਂ ਕੀਮਤਾਂ ਵਿੱਚ 30 ਫ਼ੀਸਦੀ, ਆਲੂ ਵਿੱਚ 59 ਫ਼ੀਸਦੀ ਅਤੇ ਪਿਆਜ਼ ਵਿੱਚ 46 ਫ਼ੀਸਦੀ ਦਾ ਵਾਧਾ ਦੱਸਿਆ ਗਿਆ ਹੈ।
ਕ੍ਰਿਸਿਲ ਦੀ ਰਿਪੋਰਟ ਅਨੁਸਾਰ ਪਿਆਜ਼ ਦੇ ਮਾਮਲੇ ’ਚ ਹਾੜ੍ਹੀ ਦੀ ਫ਼ਸਲ ਦੇ ਰਕਬੇ ਵਿੱਚ ਭਾਰੀ ਗਿਰਾਵਟ ਨਾਲ ਆਮਦ ਘੱਟ ਰਹੀ, ਜਦਕਿ ਮਾਰਚ ਵਿੱਚ ਬੇਮੌਸਮੀ ਮੀਂਹ ਕਾਰਨ ਆਲੂ ਦੀ ਪੈਦਾਵਰ ਵੀ ਘੱਟ ਹੋਈ। ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਤਾਪਮਾਨ ’ਚ ਵਾਧੇ ਕਾਰਨ ਟਮਾਟਰ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ ਘੱਟ ਹੋਈ। ਪ੍ਰਮੁੱਖ ਸਾਉਣੀ ਮਹੀਨਿਆਂ ਵਿੱਚ ਸੋਕੇ ਕਾਰਨ ਦਾਲਾਂ ਦੀਆਂ ਕੀਮਤਾਂ ’ਚ 22 ਫ਼ੀਸਦੀ ਦਾ ਵਾਧਾ ਹੋਇਆ।
ਮਾਸਾਹਾਰੀ ਥਾਲੀ ਦੀ ਕੀਮਤ ਜੂਨ ’ਚ ਘਟ ਕੇ 58 ਰੁਪਏ ਰਹਿ ਗਈ, ਜਦਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਇਸ ਦੀ ਕੀਮਤ 60.5 ਰੁਪਏ ਸੀ। ਮਈ ਵਿੱਚ ਇਸ ਦੀ ਕੀਮਤ 55.9 ਰੁਪਏ ਪ੍ਰਤੀ ਥਾਲੀ ਸੀ। -ਪੀਟੀਆਈ

Advertisement

ਸਰਕਾਰ ਵੱਲੋਂ ਕੀਮਤਾਂ ਸਥਿਰ ਰਹਿਣ ਦਾ ਦਾਅਵਾ

ਨਵੀਂ ਦਿੱਲੀ: ਸਰਕਾਰ ਨੇ ਘਰੇਲੂ ਬਾਜ਼ਾਰ ਵਿੱਚ ਪਿਆਜ਼ ਦੀ ਸਪਲਾਈ ਸੰਤੁਸ਼ਟੀਜਨਕ ਹੋਣ ਅਤੇ ਪ੍ਰਚੂਨ ਕੀਮਤਾਂ ਸਥਿਰ ਰਹਿਣ ਦਾ ਦਾਅਵਾ ਕੀਤਾ ਹੈ। ਉਪਭੋਗਤਾ ਮਾਮਲੇ, ਖਾਧ ਅਤੇ ਜਨਤਕ ਵੰਡ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਉਣੀ ਦੇ ਸੀਜ਼ਨ ਦੌਰਾਨ ਪਿਆਜ਼ ਦੀਆਂ ਫ਼ਸਲਾਂ ਦੀ ਬਿਜਾਈ ਹੇਠ ਰਕਬੇ ’ਚ 27 ਫੀਸਦੀ ਵਾਧੇ ਦਾ ਅਨੁਮਾਨ ਹੈ। ਚਿਤੂਰ ਅਤੇ ਕੋਲਾਰ ਦੇ ਜ਼ਿਲ੍ਹਾ ਬਾਗਬਾਨੀ ਅਧਿਕਾਰੀਆਂ ਦੇ ਫੀਡਬੈਕ ਦੇ ਅਨੁਸਾਰ, ਇਸ ਸਾਲ ਟਮਾਟਰ ਦੀ ਫਸਲ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਬਿਹਤਰ ਹੈ।

Advertisement
Advertisement