For the best experience, open
https://m.punjabitribuneonline.com
on your mobile browser.
Advertisement

ਪੈਸਿਆਂ ਲਈ ਵੇਚੇ ਇਕ ਸਾਲ ਦੇ ਬੱਚੇ ਨੂੰ ਬਚਾਇਆ, 5 ਕਾਬੂ

10:46 AM Jul 13, 2024 IST
ਪੈਸਿਆਂ ਲਈ ਵੇਚੇ ਇਕ ਸਾਲ ਦੇ ਬੱਚੇ ਨੂੰ ਬਚਾਇਆ  5 ਕਾਬੂ
Advertisement

ਨਵੀਂ ਦਿੱਲੀ, 5 ਜੁਲਾਈ

Advertisement

ਅਗਵਾ ਕਰਨ ਤੋਂ ਬਾਅਦ ਪੈਸਿਆਂ ਲਈ ਵੇਚੇ ਇਕ ਬੱਚੇ ਨੂੰ ਦਿੱਲੀ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕਰਦਿਆਂ ਬਚਾਅ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹਿਲਾ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 6 ਜੂਨ ਦੀ ਰਾਤ ਤੋਂ ਕ੍ਰਿਸ਼ਨ ਵਿਹਾਰ ਦੇ ਕਾਂਝਵਾਲਾ ਰੋਡ ਤੋਂ 1 ਸਾਲ ਦਾ ਇਕ ਲੜਕਾ ਲਾਪਤਾ ਹੋਣ ਬਾਰੇ ਮਹਿਲਾ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਅਤੇ ਸ਼ੱਕੀ ਵਿਅਕਤੀਆਂ ਦੇ ਕਾਲ ਵੇਰਵਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਬੱਚੇ ਨੂੰ ਅਗਵਾ ਕਰਨ ਦੀ ਦੋਸ਼ੀ ਔਰਤ ਨੂੰ ਕ੍ਰਿਸ਼ਨ ਵਿਹਾਰ ਦਿੱਲੀ ਤੋਂ ਕਾਬੂ ਕੀਤਾ ਗਿਆ। ਜਿਸ ਨੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਉਸ ਨੇ ਸ਼ਿਕਾਇਤਕਰਤਾ ਤੋਂ ਬੱਚਾ ਡੇਢ ਲੱਖ ਰੁਪਏ 'ਚ ਲਿਆ ਸੀ ਅਤੇ ਦੋ ਲੱਖ ਦਸ ਹਜ਼ਾਰ ਰੁਪਏ ਵਿੱਚ ਕਿਸੇ ਹੋਰ ਔਰਤ ਨੂੰ ਵੇਚ ਦਿੱਤਾ।
ਹਾਲਾਂਕਿ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਬੱਚਾ ਅੱਗੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਰਹਿਣ ਵਾਲੇ ਇਕ ਜੋੜੇ ਨੂੰ ਤਿੰਨ ਲੱਖ ਤੀਹ ਹਾਜ਼ਾਰ ਰੁਪਏ ਵਿਚ ਵੇਚ ਦਿੱਤਾ ਸੀ। ਕਾਬੂ ਕੀਤੇ ਜੋੜੇ ਵਿਚੋਂ ਅਰਪਿਤ ਨੇ ਪੁਲੀਸ ਨੂੰ ਦੱਸਿਆ ਬੇਔਲਾਦ ਹੋਣ ਕਾਰਨ ਉਨ੍ਹਾਂ ਨੇ ਬੱਚਾ ਲਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ।- ਏਐੱਨਆਈ
Advertisement
Tags :
Author Image

Puneet Sharma

View all posts

Advertisement
Advertisement
×