For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਵਿੱਚ ਪੰਜ ਜਮਾਤਾਂ ਦੇ 80 ਵਿਦਿਆਰਥੀਆਂ ਲਈ ਇੱਕ ਅਧਿਆਪਕ

06:59 AM Aug 09, 2024 IST
ਸਰਕਾਰੀ ਸਕੂਲ ਵਿੱਚ ਪੰਜ ਜਮਾਤਾਂ ਦੇ 80 ਵਿਦਿਆਰਥੀਆਂ ਲਈ ਇੱਕ ਅਧਿਆਪਕ
ਪਿੰਡ ਕਿੰਗਰਾ ਚੋ ਵਾਲਾ ਸਕੂਲ ਵਿੱਚ ਪਿੰਡ ਦੇ ਮੋਹਤਬਰ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 8 ਅਗਸਤ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਿੰਗਰਾ ਚੋ ਵਾਲਾ ਵਿੱਚ ਇੱਕ ਅਧਿਆਪਕਾ ਪੰਜ ਜਮਾਤਾਂ ਦੇ 80 ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੈ। ਅਧਿਆਪਕਾ ਸੀਮਾ ਰਾਣੀ ਦਾ ਕਹਿਣਾ ਹੈ ਕਿ ਉਸ ਨੂੰ ਪੰਜ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਲਾਵਾ ਮਿੱਡ-ਡੇਅ ਮੀਲ ਤਿਆਰ ਕਰਾਉਣ ਦਾ ਖਿਆਲ ਰੱਖਣ ਤੋਂ ਇਲਾਵਾ ਸਕੂਲ ਦਾ ਸਾਰਾ ਕਲੈਰੀਕਲ ਤੇ ਮੀਟਿੰਗਾਂ ਵਿੱਚ ਜਾਣ ਦਾ ਕੰਮ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਕਾਫ਼ੀ ਪ੍ਰੇਸ਼ਾਨ ਹੈ। ਪਿੰਡ ਦੇ ਮੋਹਤਬਰਾਂ ਨੇ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਬਾਕਾਇਦਾ ਮਤਾ ਪਾਸ ਕਰਕੇ ਪਿੰਡ ਦੇ ਖਰਚੇ ’ਤੇ ਅਧਿਆਪਕ ਰੱਖਣ ਦੀ ਸਹਿਮਤੀ ਦਿੱਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੂਲ ਵਿੱਚ ਘੱਟੋ ਘੱਟ ਦੋ ਅਧਿਆਪਕ ਹੋਰ ਲਗਾਏ ਜਾਣ। ਜਦੋਂ ਬੀਈਓ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਲਾਕ ਦੇ ਬਹੁਤ ਸਾਰੇ ਹੋਰ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ ਜਿਸ ਬਾਰੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement