ਰਤਨ ਸਿੰਘ ਢਿੱਲੋਂਅੰਬਾਲਾ, 5 ਮਈਅੰਬਾਲਾ ਜ਼ਿਲ੍ਹੇ ਵਿੱਚ ਚੱਲ ਰਹੀ ਪੰਚਾਇਤ ਉਪ ਚੋਣ ਦੀ ਪ੍ਰਕਿਰਿਆ ਦੌਰਾਨ 2 ਜੂਨ ਤੱਕ 22 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ ਜਦੋਂ ਕਿ ਪੰਜ ਸਰਪੰਚ ਅਹੁਦਿਆਂ ਵਿੱਚੋਂ ਬਲਾਕ ਨਰਾਇਣਗੜ੍ਹ ਦੀ ਲਖਨੌਰਾ ਪਿੰਡ ਦੀ ਪੰਚਾਇਤ ਦਾ ਸਰਪੰਚ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਹੁਣ ਬਲਾਕ ਅੰਬਾਲਾ I ਦੀ ਗਰਾਮ ਪੰਚਾਇਤ ਕਾਠਗੜ੍ਹ, ਬਲਾਕ ਬਰਾੜਾ ਦੀ ਗਰਾਮ ਪੰਚਾਇਤ ਸੱਜਣ ਮਾਜਰੀ, ਬਲਾਕ ਨਰਾਇਣਗੜ੍ਹ ਦੀ ਗਰਾਮ ਪੰਚਾਇਤ ਆਜ਼ਮਪੁਰ, ਬਲਾਕ ਸ਼ਾਹਜ਼ਾਦਪੁਰ ਦੀ ਗਰਾਮ ਪੰਚਾਇਤ ਨਸੜੌਲੀ ਕੁਲ ਚਾਰ ਸਰਪੰਚ ਅਹੁਦਿਆਂ ਲਈ ਉਪ ਚੋਣ 15 ਜੂਨ ਨੂੰ ਹੋਣੀ ਹੈ।ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਿਨੇਸ਼ ਸ਼ਰਮਾ ਨੇ ਦੱਸਿਆ ਕਿ 2 ਜੂਨ ਤੱਕ ਬਲਾਕ ਅੰਬਾਲਾ I ਵਿੱਚ ਦੋ ਪੰਚ ਅਹੁਦੇ, ਬਲਾਕ ਅੰਬਾਲਾ II ਵਿੱਚ ਦੋ ਪੰਚ ਅਹੁਦੇ, ਬਲਾਕ ਬਰਾੜਾ ਵਿੱਚ ਤਿੰਨ ਪੰਚ ਅਹੁਦੇ, ਬਲਾਕ ਨਰਾਇਣਗੜ੍ਹ ਵਿੱਚ ਇੱਕ ਸਰਪੰਚ ਅਤੇ ਛੇ ਪੰਚ ਅਹੁਦੇ, ਬਲਾਕ ਸਾਹਾ ਵਿੱਚ ਦੋ ਪੰਚ ਅਹੁਦੇ ਅਤੇ ਬਲਾਕ ਸਾ਼ਹਜ਼ਾਦਪੁਰ ਵਿੱਚ ਸੱਤ ਪੰਚ ਅਹੁਦੇ, ਕੁੱਲ ਇੱਕ ਸਰਪੰਚ ਅਤੇ 22 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ। ਨਾਮਜ਼ਦਗੀਆਂ ਵਾਪਸ ਲੈਣ, ਰੱਦ ਕਰਨ, ਨਾਮਜ਼ਦਗੀ ਨਾ ਮਿਲਣ ਕਾਰਨ, ਬਲਾਕ ਅੰਬਾਲਾ I ਵਿੱਚ 4 ਪੰਚ ਅਹੁਦੇ, ਬਲਾਕ ਅੰਬਾਲਾ II ਵਿੱਚ ਇੱਕ ਪੰਚ ਅਹੁਦਾ, ਬਲਾਕ ਨਰਾਇਣਗੜ੍ਹ ਵਿੱਚ ਸੱਤ ਪੰਚ ਅਹੁਦੇ, ਬਲਾਕ ਸਾਹਾ ਵਿੱਚ ਇੱਕ ਪੰਚ ਅਹੁਦਾ, ਬਲਾਕ ਸਾਹਜ਼ਾਦਪੁਰ ਵਿੱਚ 14 ਪੰਚ ਅਹੁਦੇ ਖ਼ਾਲੀ ਰਹੇ ਹਨ। ਇਸ ਤਰ੍ਹਾਂ, ਕੁੱਲ 36 ਪੰਚਾਂ ਵਿੱਚੋਂ 22 ਪੰਚਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ।