ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੰਦੇ ਪਾਣੀ ਦੀ ਨਿਕਾਸੀ ਸਬੰਧੀ ਹੋਏ ਝਗੜੇ ’ਚ ਇੱਕ ਜ਼ਖ਼ਮੀ

09:04 AM Jun 05, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 4 ਜੂਨ
ਨੇੜਲੇ ਪਿੰਡ ਗਿਦੜਾਣੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਵਿੱਚ ਅਮਨਦੀਪ ਸਿੰਘ ਪੁੱਤਰ ਬਿਧੀ ਸਿੰਘ ਵਾਸੀ ਗਿਦੜਿਆਣੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੋਂ ਮੈਡੀਕਲ ਅਫ਼ਸਰ ਨੇ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਸੁਨਾਮ ਰੈਫਰ ਕਰ ਦਿੱਤਾ ਹੈ। ਸਦਰ ਪੁਲੀਸ ਨੇ ਅਮਨਦੀਪ ਸਿੰਘ ਦੇ ਬਿਆਨ ’ਤੇ ਮਨਪ੍ਰੀਤ ਸਿੰਘ ਪੁੱਤਰ ਬਿੱਲੂ ਸਿੰਘ, ਸੁਖਜੀਤ ਸਿੰਘ ਪੁੱਤਰ ਬਿਲੂ ਸਿੰਘ, ਬਿੱਲੂ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗਿਦੜਿਆਣੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਅਮਨਦੀਪ ਸਿੰਘ ਨੇ ਬਿਆਨ ਦਿੱਤਾ ਹੈ ਕਿ ਅਮਨਦੀਪ ਸਿੰਘ ਦੀ ਗਲੀ ਵਿੱਚ ਜੋ ਪਾਣੀ ਨਿਕਾਸੀ ਲਈ ਪਾਈਪ ਹੈ ਉਸ ਨੂੰ ਬਚਾਉਣ ਲਈ ਲੱਕੜ ਦੀ ਬੱਲੀ ਗੱਡ ਦਿੱਤੀ ਅਤੇ ਮੁਲਜ਼ਮਾਂ ਨੇ ਦੋ ਬੱਲੀਆਂ ਹੋਰ ਗੱਡ ਦਿੱਤੀਆਂ। ਮੁਲਜ਼ਮਾਂ ਨੇ ਅਮਨਦੀਪ ਸਿੰਘ ਦੀ ਕੁੱਟਮਾਰ ਕੀਤੀ। ਮਨਪ੍ਰੀਤ ਸਿੰਘ ਨੇ ਅਮਨਦੀਪ ਸਿੰਘ ਤੇ ਲੋਹੇ ਦੀ ਸੱਬਲ ਦਾ ਵਾਰ ਕੀਤਾ ਤੇ ਉਸ ਦੀ ਬਾਹ ਟੁੱਟ ਗਈ।

Advertisement

Advertisement
Advertisement