For the best experience, open
https://m.punjabitribuneonline.com
on your mobile browser.
Advertisement

ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਦੋ ਜਣਿਆਂ ’ਚੋਂ ਇੱਕ ਨੇ ਦਮ ਤੋੜਿਆ

11:16 AM Nov 04, 2023 IST
ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਦੋ ਜਣਿਆਂ ’ਚੋਂ ਇੱਕ ਨੇ ਦਮ ਤੋੜਿਆ
Advertisement

ਸ਼ਗਨ ਕਟਾਰੀਆ
ਬਠਿੰਡਾ, 3 ਨਵੰਬਰ
ਇੱਥੇ ਲੰਘੀ ਦੇਰ ਰਾਤ ਸ਼ਹਿਰ ਦੇ ਮਾਲ ਰੋਡ ’ਤੇ ਸਥਤਿ ਇਕ ਹੋਟਲ ਨੇੜੇ ਚੱਲੀਆਂ ਗੋਲੀਆਂ ਦੌਰਾਨ ਜ਼ਖ਼ਮੀ ਹੋਏ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਦੇਰ ਰਾਤ ਏਮਜ਼ ਹਸਪਤਾਲ ਬਠਿੰਡਾ ਵਿੱਚ ਦਮ ਤੋੜ ਦਿੱਤਾ। ਮ੍ਰਤਿਕ ਦੀ ਪਛਾਣ ਸ਼ਿਵਮ ਪਾਲ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ ਜਦੋਂ ਕਿ ਇਸ ਗੋਲੀਕਾਂਡ ਵਿੱਚ ਜ਼ਖ਼ਮੀ ਹੋਏ ਐਡਵੋਕੇਟ ਰੇਸ਼ਮ ਸਿੰਘ ਵਾਸੀ ਰਾਜਗੜ੍ਹ ਦਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸਬੰਧ ਵਿੱਚ ਥਾਣਾ ਕੋਤਵਾਲੀ ਦੀ ਪੁਲੀਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨਾਂ ’ਤੇ ਹੋਟਲ ਦੇ ਪਿੱਛ ਰਹਿੰਦੇ ਗਗਨਦੀਪ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਅਤੇ ਮਰਹੂਮ ਨੌਜਵਾਨ ਆਪਸ ਵਿੱਚ ਪੁਰਾਣੇ ਜਾਣਕਾਰ ਸਨ। ਲੰਘੀ ਸ਼ਾਮ ਉਹ ਗਗਨਦੀਪ ਨੂੰ ਮਿਲਣ ਆਏ ਸਨ ਪਰ ਪੁਲੀਸ ਅਧਿਕਾਰੀਆਂ ਕੋਲੋਂ ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ।
ਜਾਣਕਾਰੀ ਅਨੁਸਾਰ ਦੋਹਾਂ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਗੁੱਸੇ ਵਿੱਚ ਆਏ ਗਗਨਦੀਪ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਇੱਕ ਗੋਲੀ ਸ਼ਿਵਮ ਦੀ ਛਾਤੀ ’ਤੇ ਲੱਗੀ ਜਦੋਂਕਿ ਰੇਸ਼ਮ ਸਿੰਘ ਦੇ ਵੀ ਗੋਲੀ ਦੇ ਛੱਰੇ ਵੱਜੇ। ਇਸ ਦੌਰਾਨ ਸਹਾਰਾ ਜਨ ਸੇਵਾ ਦੇ ਕਾਰਕੁਨ ਫੱਟੜ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਏਮਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ। ਜ਼ਖ਼ਮਾਂ ਦੀ ਤਾਬ ਨੂੰ ਝੱਲਦਿਆਂ ਸ਼ਿਵਮ ਦੀ ਦੇਰ ਰਾਤ ਮੌਤ ਹੋ ਗਈ ਸੀ। ਐੱਸਪੀ (ਸਿਟੀ) ਨਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਕੇਸ ਦੀ ਪੜਤਾਲ ਲਈ ਟੀਮਾਂ ਕਾਇਮ ਕਰ ਦਿੱਤੀਆਂ ਗਈਆਂ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਵਾਰਦਾਤ ਆਪਸੀ ਤਲਖ਼ਕਲਾਮੀ ਦਾ ਨਤੀਜਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×