For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੇ ਠੇਕੇ ’ਤੇ ਲੁੱਟ-ਖੋਹ ਕਰਨ ਵਾਲਿਆ ਵਿੱਚੋਂ ਇੱਕ ਕਾਬੂ

07:49 AM Apr 15, 2024 IST
ਸ਼ਰਾਬ ਦੇ ਠੇਕੇ ’ਤੇ ਲੁੱਟ ਖੋਹ ਕਰਨ ਵਾਲਿਆ ਵਿੱਚੋਂ ਇੱਕ ਕਾਬੂ
Advertisement

ਪੱਤਰ ਪ੍ਰੇਰਕ
ਧੂਰੀ, 14 ਅਪਰੈਲ
ਪਿੰਡ ਸੁਲਤਾਨਪੁਰ ਵਿਖੇ ਲੰਘੇ ਦਿਨੀਂ ਸ਼ਰਾਬ ਦੇ ਠੇਕੇ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟ ਖੋਹ ਕੀਤੀ ਸੀ ਪਰ ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕਰਨ ਦਾ ਰਣੀਕੇ ਦੀ ਪੁਲੀਸ ਚੌਕੀ ਨੇ ਦਾਅਵਾ ਕੀਤਾ ਹੈ। ਚੌਕੀ ਇੰਚਾਰਜ ਸਬ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੁਲਤਾਨਪੁਰ ਦੇ ਠੇਕੇ ’ਤੇ ਕਰਿੰਦੇ ਧਰਮਿੰਦਰ ਪਾਸਵਾਨ ਤੋਂ 9500 ਰੁਪਏ, ਪੰਜ ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ ਸੱਤ ਬੋਤਲਾਂ ਦੇਸੀ ਸ਼ਰਾਬ ਖੋਹਣ ਦੇ ਨਾਲ ਕਰਿੰਦੇ ਨਾਲ ਕੁੱਟਮਾਰ ਵੀ ਕੀਤੀ ਸੀ ਜਿਸ ਦੀ ਪੜਤਾਲ ਕਰਨ ’ਤੇ ਸਾਹਮਣੇ ਆਇਆ ਹੈ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅੱਠ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਚਮਕੌਰ ਸਿੰਘ ਵਾਸੀ ਚੱਕ ਸੇਖੁਪੂਰ ਕਲਾਂ ਦੇ ਬਿਆਨਾਂ ’ਤੇ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਇੱਕ ਵਿਅਕਤੀ ਅਮਰਜੀਤ ਸਿੰਘ ਵਾਸੀ ਜੱਖਲਾ ਨੂੰ 1160 ਰੁਪਏ ਨਗਦ, ਇੱਕ ਕਿਰਚ ਪੰਜ ਬੋਤਲਾਂ ਅੰਗਰੇਜ਼ੀ ਸ਼ਰਾਬ ਦੇ ਨਾਲ ਇੱਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ ਜਦੋਂ ਕਿ ਦੂਜੇ ਵਿਅਕਤੀ ਕੁਲਵਿੰਦਰ ਸਿੰਘ, ਸੁਖਜੀਤ ਸਿੰਘ, ਗੋਬਿੰਦ ਸਿੰਘ ਵਾਸੀ ਸ਼ੇਰਪੁਰ ਸੋਢੀਆਂ, ਗੁਰਸੇਵਕ ਸਿੰਘ ਵਾਸੀ ਮਾਨਾਂ ਦੇ ਨਾਲ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਅਮਰਜੀਤ ਸਿੰਘ ਵਾਸੀ ਜੱਖਲਾ ਦਾ ਪੰਜ ਦਿਨ ਦਾ ਰਿਮਾਂਡ ਲੈ ਕੇ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×