ਪੂਰਬੀ ਯੂਨਾਨ ਵਿੱਚ ਕਿਸ਼ਤੀ ਡੁੱਬਣ ਕਾਰਨ ਇਕ ਪਰਵਾਸੀ ਦੀ ਮੌਤ
07:33 AM Apr 30, 2024 IST
ਏਥਨਜ਼ (ਯੂਨਾਨ), 29 ਅਪਰੈਲ
ਯੂਨਾਨ ਦੇ ਟਾਪੂ ਸਾਮੋਸ ਕੋਲ ਅੱਜ ਇਕ ਕਿਸ਼ਤੀ ਡੁੱਬਣ ਕਾਰਨ ਇਕ ਪਰਵਾਸੀ ਦੀ ਮੌਤ ਹੋ ਗਈ ਜਦਕਿ 25 ਹੋਰਨਾਂ ਨੂੰ ਬਚਾਅ ਲਿਆ ਗਿਆ। ਇਹ ਕਿਸ਼ਤੀ ਨੇੜੇ ਸਥਿਤ ਤੁਰਕੀ ਦੇ ਤੱਟ ਤੋਂ ਇੱਥੇ ਪਹੁੰਚੀ ਸੀ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਲਾਪਤਾ ਵਿਅਕਤੀਆਂ ਦੀ ਭਾਲ ਵਿੱਚ ਯੂਰਪੀ ਸਰਹੱਦ ਰੱਖਿਆ ਏਜੰਸੀ ‘ਫਰੰਟੈਕਸ’ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ।
ਤੱਟ ਰੱਖਿਅਕਾਂ ਨੇ ਕਿਹਾ ਕਿ ਕਿਸੇ ਮੁਸੀਬਤ ਸਬੰਧੀ ਜਾਣਕਾਰੀ ਮਿਲਣ ’ਤੇ ਉਹ ਤੁਰੰਤ ਹਰਕਤ ਵਿੱਚ ਆਏ। ਇਸੇ ਦੌਰਾਨ ਡੁੱਬਦੀ ਕਿਸ਼ਤੀ ਵਿੱਚ ਸਵਾਰ 23 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਜਦਕਿ ਪਾਣੀ ਵਿੱਚ ਡੁੱਬ ਰਹੇ ਦੋ ਹੋਰ ਵਿਅਕਤੀਆਂ ਨੂੰ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਮਿਲਿਆ ਇਕ ਹੋਰ ਵਿਅਕਤੀ ਬੇਸੁਧ ਸੀ, ਜਿਸ ਨੂੰ ਹਸਪਤਾਲ ਪਹੁੰਚਾਉਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਏਪੀ
Advertisement
Advertisement
Advertisement