ਕਾਂਗਰਸ ਦੀ ਸਰਕਾਰ ਬਣਨ ’ਤੇ ਪਹਿਲੇ ਸਾਲ ਇੱਕ ਲੱਖ ਨੌਜਵਾਨਾਂ ਨੂੰ ਮਿਲੇਗੀ ਨੌਕਰੀ: ਅਸ਼ੋਕ ਅਰੋੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਸਤੰਬਰ
ਥਾਨੇਸਰ ਵਿਧਾਨ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੇ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਸਦਕਾ ਹਰਿਆਣਾ ਬੇਰੁਜ਼ਗਾਰੀ ਵਿੱਚ ਪਹਿਲੇ ਸਥਾਨ ’ਤੇ ਆ ਗਿਆ ਹੈ। ਇਸ ਕਾਰਨ ਸੂਬੇ ਦਾ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਮਿਹਨਤ ਮਜ਼ਦੂਰੀ ਕਰਨ ਲਈ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਪਹਿਲੇ ਸਾਲ ਹੀ ਲੱਖ ਨੌਜਵਾਨਾਂ ਨੂੰ ਸਰਕਾਰੀ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਅੱਜ ਡੀਡੀ ਕਲੋਨੀ, ਸਬਜ਼ੀ ਮੰਡੀ, ਅਮੀਨ, ਡੇਰਾ ਰਾਮਪੁਰ, ਮੋਹਨ ਨਗਰ, ਖੇੜੀ ਬ੍ਰਾਹਮਣਾਂ ਤੇ ਸੁਨੇਹੜੀ ਖਾਲਸਾ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪਿੰਡ ਅਮੀਨ ਵਿਚ ਬ੍ਰਾਹਮਣ ਸਮਾਜ ਵਲੋਂ ਉਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਸ੍ਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇਮੰਤਰੀ ਕਾਲ ਵਿੱਚ ਕੁਰੂਕਸ਼ੇਤਰ ਪਿਪਲੀ ਓਵਰਬ੍ਰਿਜ ਬਣਿਆ ਤੇ ਇਸ ਨੂੰ ਡਬਲ ਕੀਤਾ ਗਿਆ। ਜਿੰਦਲ ਪਾਰਕ ਤੇ ਤਾਊ ਦੇਵੀ ਲਾਲ ਪਾਰਕ ਵੀ ਉਨ੍ਹਾਂ ਦੇ ਮੰਤਰੀ ਕਾਲ ਵਿਚ ਬਣਿਆ। ਝਾਂਸਾ ਰੋਡ ਨੂੰ ਚਾਰ ਮਾਰਗੀ ਕਰਨ ਦਾ ਕੰਮ ਵੀ ਉਨ੍ਹਾਂ ਦੇ ਕਾਰਜ ਕਾਲ ਵਿਚ ਹੋਇਆ।