ਹਾਦਸੇ ’ਚ ਇੱਕ ਹਲਾਕ, ਦੋ ਜ਼ਖ਼ਮੀ
08:32 AM Aug 07, 2024 IST
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 6 ਅਗਸਤ
ਇੱਥੋਂ ਨੇੜਲੇ ਪਿੰਡ ਭਨੁਪਲੀ ਵਿੱਚ ਨੰਗਲ ਮੁੱਖ ਮਾਰਗ ’ਤੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ। ਟਰੱਕ ਚਾਲਕ ਨੌਸ਼ਾਦ ਮੁਤਾਬਕ ਉਹ ਹਿਮਾਚਲ ਤੋਂ ਆਪਣੇ ਟਰੱਕ ਵਿੱਚ ਸਾਮਾਨ ਭਰ ਕੇ ਚੇਨੱਈ ਨੂੰ ਜਾ ਰਿਹਾ ਸੀ। ਉਹ ਜਿਵੇਂ ਹੀ ਭਨੁਪਲੀ ਨਜ਼ਦੀਕ ਪੁੱਜਾ ਤਾਂ ਅੱਗੋਂ ਇੱਕਦਮ ਸਕੂਟਰ ’ਤੇ ਸਵਾਰ ਤਿੰਨ ਜਣੇ ਟਰੱਕ ਦੇ ਅੱਗੇ ਆ ਗਏ ਜਿਸ ਕਾਰਨ ਟਰੱਕ ਤੇ ਸਕੂਟਰ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਸਕੂਟਰ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਐੱਸਐੱਸਐੱਫ ਦੀ ਟੀਮ ਨੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਇਆ। ਜਾਣਕਾਰੀ ਮੁਤਾਬਕ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਰਸਤੇ ’ਚ ਤਿਲਕ ਰਾਜ (60) ਦੀ ਮੌਤ ਹੋ ਗਈ ਤੇ ਬਾਕੀ ਦੋਵੇਂ ਹੁਕਮ ਚੰਦ ਅਤੇ ਰਾਮ ਜੀ ਤੁਲਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
Advertisement
Advertisement
Advertisement