For the best experience, open
https://m.punjabitribuneonline.com
on your mobile browser.
Advertisement

ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇਕ ਹਲਾਕ, ਮਾਂ-ਪੁੱਤਰ ਜ਼ਖਮੀ

09:07 AM Sep 11, 2024 IST
ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇਕ ਹਲਾਕ  ਮਾਂ ਪੁੱਤਰ ਜ਼ਖਮੀ
Advertisement

ਪੱਤਰ ਪ੍ਰੇਰਕ
ਦਸੂਹਾ, 10 ਸਤੰਬਰ
ਪਿੰਡ ਪਵੇ ਝਿੰਗੜ ਨੇੜੇ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਨਾਬਾਲਗ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਤਾ ਪਰਮਜੀਤ ਕੌਰ ਅਤੇ ਭਰਾ ਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ। ਇਹ ਤਿੰਨੋਂ ਪਿੰਡ ਪਵੇ ਝਿੰਗੜ ਦੇ ਵਸਨੀਕ ਸਨ। ਹਾਦਸੇ ਮਗਰੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਕੋਮੀ ਮਾਰਗ ਦੀ ਆਵਾਜਾਈ ਠੱਪ ਕਰਕੇ ਰੋਸ ਜਤਾਇਆ ਗਿਆ। ਐਸ.ਡੀ.ਐਮ ਦਸੂਹਾ ਪਰਦੀਪ ਬੈਂਸ ਅਤੇ ਡੀ.ਐਸ.ਪੀ ਜਤਿੰਦਰਪਾਲ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਰਾਜਧਾਨੀ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Advertisement
Advertisement
Author Image

sukhwinder singh

View all posts

Advertisement