ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸ ਤੇ ਟਰੱਕ ਦੀ ਟੱਕਰ ਵਿੱਚ ਇਕ ਹਲਾਕ; 25 ਜ਼ਖ਼ਮੀ

08:53 AM Aug 25, 2024 IST
ਹਾਦਸੇ ਵਿੱਚ ਨੁਕਸਾਨੇ ਹੋਏ ਵਾਹਨ ਤੇ (ਇਨਸੈੱਟ) ਬੱਸ ਚਾਲਕ।

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 24 ਅਗਸਤ
ਇੱਥੇ ਦਿੱਲੀ-ਅੰਬਾਲਾ ਕੌਮੀ ਮਾਰਗ ’ਤੇ ਪਿੰਡ ਖਾਨਪੁਰ ਕੋਲੀਆਂ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਵੱਲੋਂ ਇਕ ਟਰਾਲੇ ਵਿੱਚ ਪਿੱਛੋਂ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਬੱਸ ਚਾਲਕ ਦੀ ਮੌਤ ਹੋ ਗਈ ਤੇ 20-25 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜ਼ਖ਼ਮੀਆਂ ਨੂੰ ਕੁਰੂਕਸ਼ੇਤਰ ਦੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਥਾਣਾ ਸਦਰ ਪਿਪਲੀ ਦੀ ਪੁਲੀਸ ਨੇ ਬੱਸ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12:45 ਵਜੇ ਪਿੰਡ ਖਾਨਪੁਰ ਕੋਲੀਆਂ ਨੇੜੇ ਸੋਨੀਪਤ ਡਿੱਪੂ ਦੀ ਬੱਸ ਅੱਗੇ ਜਾ ਰਹੇ ਪੰਜਾਬ ਦੇ ਇਕ ਵੱਡੇ ਟਰੱਕ ਟਰਾਲੇ ਨਾਲ ਟਕਰਾ ਗਈ। ਰਾਹਗੀਰਾਂ ਨੇ ਦੱਸਿਆ ਕਿ ਬੱਸ ਦੀ ਰਫਤਾਰ ਤੇਜ਼ ਸੀ ਅਤੇ ਟੱਕਰ ਤੋਂ ਤੁਰੰਤ ਬਾਅਦ ਹੀ ਟਰੱਕ ਸੜਕ ਕਿਨਾਰੇ ਪਲਟ ਗਿਆ ਅਤੇ ਬੱਸ ਕਈ ਮਿੰਟਾਂ ਤੱਕ ਇਸ ਵਿੱਚ ਫਸੀ ਰਹੀ। ਕੁਝ ਹੀ ਦੇਰ ਵਿੱਚ ਨੈਸ਼ਨਲ ਹਾਈਵੇਅ ’ਤੇ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੇ ਕਾਫੀ ਮੁਸ਼ੱਕਤ ਮਗਰੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਸਵਾਰੀਆਂ ਨੂੰ ਬਾਹਰ ਕੱਢਿਆ। ਰਾਹਗੀਰਾਂ ਨੇ ਪਿੱਪਲੀ ਸਦਰ ਥਾਣਾ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਜ਼ਖ਼ਮੀਆਂ ਨੂੰ ਤੁਰੰਤ ਕੁਰੂਕਸ਼ੇਤਰ ਦੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਬੱਸ ਚਾਲਕ ਨਰਿੰਦਰ ਕੁਮਾਰ ਪੁੱਤਰ ਰੋਹਤਾਸ ਵਾਸੀ ਬਹੀਆਪੁਰ ਜ਼ਿਲ੍ਹਾ ਸੋਨੀਪਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਖ਼ਬਰ ਲਿਖੇ ਜਾਣ ਤੱਕ ਕੰਡਕਟਰ ਸਮੇਤ 20-25 ਹੋਰ ਸਵਾਰੀਆਂ ਜ਼ੇਰੇ ਇਲਾਜ ਸਨ। ਡਾਕਟਰਾਂ ਮੁਤਾਬਕ ਜ਼ਖਮੀਆਂ ’ਚ ਜ਼ਿਆਦਾਤਰ ਬੱਚੇ ਅਤੇ ਬਜ਼ੁਰਗ ਹਨ।
ਸਦਰ ਥਾਣਾ ਪਿਪਲੀ ਦੀ ਪੁਲੀਸ ਨੇ ਜ਼ਖਮੀਆਂ ਦਾ ਇਲਾਜ ਜਾਰੀ ਹੈ। ਇਸ ਮਗਰੋਂ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement