For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਇੱਕ ਹਲਾਕ

07:27 AM Sep 15, 2024 IST
ਸੜਕ ਹਾਦਸੇ ਵਿੱਚ ਇੱਕ ਹਲਾਕ
Advertisement

ਪੱਤਰ ਪ੍ਰੇਰਕ
ਮੋਰਿੰਡਾ, 14 ਸਤੰਬਰ
ਇੱਥੋਂ ਦੇ ਤਾਜ ਪੈਲੇਸ ਨੇੜੇ ਬੱਸ ਚਾਲਕ ਵੱਲੋਂ ਐਕਟਿਵਾ ਸਵਾਰ ਨੂੰ ਆਪਣੀ ਲਪੇਟ ਵਿੱਚ ਲੈਣ ਕਾਰਨ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬਸ ਚਾਲਕ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।
ਮੋਰਿੰਡਾ ਸ਼ਹਿਰੀ ਪੁਲੀਸ ਦੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਤੋਂ ਮੋਰਿੰਡਾ ਆ ਰਹੀ ਬੱਸ ਦੇ ਚਾਲਕ ਨੇ ਐਕਟਿਵਾ ਸਵਾਰ ਹਰਨੇਕ ਸਿੰਘ ਨੂੰ ਉਸ ਸਮੇਂ ਫੇਟ ਮਾਰ ਦਿੱਤੀ ਜਦੋਂ ਉਹ ਬਾਈਪਾਸ ਨੇੜੇ ਬਣੇ ਚੌਕ ਨੂੰ ਪਾਰ ਕਰ ਰਿਹਾ ਸੀ। ਇਸ ਹਾਦਸੇ ਕਾਰਨ ਐਕਟਿਵਾ ਸਵਾਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਬਸ ਚਾਲਕ ਗੁਰਪ੍ਰੀਤ ਸਿੰਘ ਮੌਕੇ ਤੋਂ ਭੱਜ ਨਿਕਲਿਆ। ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲੀਸ ਵੱਲੋਂ ਬੱਸ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਲਾਸ਼ ਪੋਸਟਮਾਰਟਮ ਲਈ ਰੋਪੜ ਹਸਪਤਾਲ ਵਿੱਚ ਭੇਜਵਾ ਦਿੱਤੀ ਹੈ।

Advertisement

Advertisement
Advertisement
Author Image

Advertisement