For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਇੱਕ ਹਲਾਕ; ਤਿੰਨ ਸਕੂਲੀ ਬੱਚਿਆਂ ਸਣੇ ਪੰਜ ਜ਼ਖ਼ਮੀ

11:29 AM Apr 14, 2024 IST
ਸੜਕ ਹਾਦਸੇ ’ਚ ਇੱਕ ਹਲਾਕ  ਤਿੰਨ ਸਕੂਲੀ ਬੱਚਿਆਂ ਸਣੇ ਪੰਜ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਦਿੱਲੀ ਦੇ ਵੀਆਈਪੀ ਇਲਾਕੇ ਆਈਟੀਓ ਵਿੱਚ ਬੀਤੇ ਦਿਨ ਇੱਕ ਸਕੂਲ ਬੱਸ ਦੀ ਇੱਕ ਸਕੂਟੀ ਤੇ ਆਟੋ ਰਿਕਸ਼ਾ ਨਾਲ ਟੱਕਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਸਕੂਲ ਬੱਚਿਆਂ ਸਣੇ ਪੰਜ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਈ ਬੱਸ ਆਈਟੀਓ ਸਥਿਤ ਆਂਧਰਾ ਸਕੂਲ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਬੱਚੇ ਵੀ ਸਵਾਰ ਸਨ। ਇਹ ਤੇਜ਼ ਰਫ਼ਤਾਰ ਬੱਸ ਲਕਸ਼ਮੀ ਨਗਰ ਤੋਂ ਆ ਰਹੀ ਸੀ, ਜਿਸ ਨੇ ਪਹਿਲਾਂ ਸਕੂਟਰ ਸਵਾਰ ਨੂੰ ਟੱਕਰ ਮਾਰੀ ਅਤੇ ਫਿਰ ਇੱਕ ਆਟੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਆਂਧਰਾ ਸਕੂਲ ਦੇ ਬੱਚੇ ਸਵਾਰ ਸਨ। ਇਸ ਹਾਦਸੇ ਵਿੱਚ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਉਸ ਦਾ ਚਾਲਕ ਜ਼ਖਮੀ ਹੋ ਗਿਆ ਹੈ। ਜਦੋਂਕਿ ਤੇਜ਼ ਰਫਤਾਰ ਬੱਸ ’ਚ ਸਵਾਰ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਕਾਰਨ ਆਈਟੀਓ ਵਿਕਾਸ ਮਾਰਗ ’ਤੇ ਲੰਬਾ ਜਾਮ ਲੱਗ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×