ਸੜਕ ਹਾਦਸੇ ਵਿੱਚ ਹਲਾਕ, ਦੂਜਾ ਜ਼ਖ਼ਮੀ
ਤਰਨ ਤਾਰਨ (ਪੱਤਰ ਪ੍ਰੇਰਕ): ਇੱਥੇ ਵੈਰੋਵਾਲ ਬਾਵਿਆਂ-ਖਡੂਰ ਸਾਹਿਬ ਸੜਕ ’ਤੇ ਦੋ ਮੋਟਰਸਾਈਕਲਾਂ ਦੇ ਆਹਮੋ-ਸਾਹਮਣੇ ਟਕਰਾ ਜਾਣ ਕਾਰਨ ਅੱਜ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਬੈਠਾ ਪੰਜ ਸਾਲ ਦਾ ਲੜਕਾ ਜ਼ਖਮੀ ਹੋ ਗਿਆ| ਮ੍ਰਿਤਕ ਦੀ ਸ਼ਨਾਖਤ ਬਲਜੀਤ ਸਿੰਘ ਵਾਸੀ ਵੈਰੋਵਾਲ ਬਾਵਿਆਂ ਵਜੋਂ ਹੋਈ ਹੈ| ਹਾਦਸੇ ਵਿੱਚ ਜ਼ਖਮੀ ਹੋਏ ਸਾਹਿਜਪ੍ਰੀਤ ਸਿੰਘ ਦੀ ਮਾਤਾ ਕਿਰਨਦੀਪ ਕੌਰ ਪਿੰਕੀ ਨੇ ਪੁਲੀਸ ਨੂੰ ਦੱਸਿਆ ਕਿ ਬਲਜੀਤ ਸਿੰਘ ਅਤੇ ਉਸਦਾ ਲੜਕਾ ਸਾਹਿਜਪ੍ਰੀਤ ਸਿੰਘ ਵੈਰੋਵਾਲ ਬਾਵਿਆਂ ਤੋਂ ਖਡੂਰ ਸਾਹਿਬ ਕੋਈ ਸਾਮਾਨ ਵਗੈਰਾ ਲੈਣ ਜਾ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਉਨ੍ਹਾਂ ਦੇ ਪਿੰਡ ਵੈਰੋਵਾਲ ਬਾਵਿਆਂ ਦੇ ਵਾਸੀ ਪਰਮਵੀਰ ਸਿੰਘ ਨੇ ਟੱਕਰ ਮਾਰ ਦਿੱਤੀ| ਬਲਜੀਤ ਸਿੰਘ ਦੇ ਸਿਰ ’ਤੇ ਸੱਟ ਲੱਗੀ ਅਤੇ ਸਾਹਿਜਪ੍ਰੀਤ ਸਿੰਘ ਦੇ ਵੀ ਸੱਟਾਂ ਲੱਗ ਗਈਆਂ| ਦੋਵਾਂ ਨੂੰ ਖਡੂਰ ਸਾਹਿਬ ਸਰਕਾਰੀ ਹਸਪਤਾਲ ਦਾਖਲ ਕਰਾਇਆ ਜਿੱਥੇ ਡਾਕਟਰਾਂ ਨੇ ਬਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਾਹਿਜਪ੍ਰੀਤ ਸਿੰਘ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਹੈ| ਕਿਰਨਦੀਪ ਕੌਰ ਦੇ ਬਿਆਨਾਂ ’ਤੇ ਵੈਰੋਵਾਲ ਦੀ ਪੁਲੀਸ ਨੇ ਪਰਮਵੀਰ ਸਿੰਘ ਵਾਸੀ ਵੈਰੋਵਾਲ ਬਾਵਿਆਂ ਖਿਲਾਫ਼ ਦਫ਼ਾ 304-ਏ, 279, 427, 337 ਅਤੇ 338 ਅਧੀਨ ਕੇਸ ਦਰਜ ਕੀਤਾ ਹੈ|