For the best experience, open
https://m.punjabitribuneonline.com
on your mobile browser.
Advertisement

ਦੋ ਧਿਰਾਂ ਦਰਮਿਆਨ ਤਕਰਾਰ ਵਿੱਚ ਇੱਕ ਹਲਾਕ; ਚਾਰ ਖ਼ਿਲਾਫ਼ ਕੇਸ

07:32 AM Aug 20, 2024 IST
ਦੋ ਧਿਰਾਂ ਦਰਮਿਆਨ ਤਕਰਾਰ ਵਿੱਚ ਇੱਕ ਹਲਾਕ  ਚਾਰ ਖ਼ਿਲਾਫ਼ ਕੇਸ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 19 ਅਗਸਤ
ਇਥੋਂ ਦੀ ਰੇਲਵੇ ਲਾਈਨ ਪਾਰ ਰਾਮਦੇਵ ਕਲੋਨੀ (ਮੁਰਾਦਪੁਰ) ਵਿਚ ਰਾਜਸਥਾਨ ਤੋਂ ਆ ਕੇ ਰਹਿੰਦੇ ਪਰਿਵਾਰਾਂ ਦਰਮਿਆਨ ਤਕਰਾਰ ਹੋ ਗਈ ਜਿਸ ਕਾਰਨ ਇਕ ਜਣੇ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਸੰਜੂ (24) ਪੁੱਤਰ ਜਗਦੀਸ਼ ਕੁਮਾਰ ਵਜੋਂ ਹੋਈ ਹੈ।
ਇਸ ਸਬੰਧੀ ਸਥਾਨਕ ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਨੇ ਮੌਕੇ ’ਤੇ ਪੁੱਜ ਕੇ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਭਾਦਰਾ (ਰਾਜਸਥਾਨ) ਵਾਸੀ ਸੰਜੂ, ਉਸ ਦਾ ਭਰਾ ਮਿਰਜਾ, ਸ਼ੰਭੂ ਅਤੇ ਉਨ੍ਹਾਂ ਦਾ ਇਕ ਹੋਰ ਰਿਸ਼ਤੇਦਾਰ ਸੁਭਾਸ਼ ਸ਼ਾਮਲ ਹੈ। ਦੋਹਾਂ ਧਿਰਾਂ ਦਰਮਿਆਨ ਦੋ ਦਿਨ ਪਹਿਲਾਂ ਵੀ ਤਕਰਾਰ ਹੋਇਆ ਸੀ|
ਮ੍ਰਿਤਕ ਦੇ ਭਰਾ ਅਜੈ ਨੇ ਦੱਸਿਆ ਕਿ ਉਸ ਦਾ ਭਰਾ ਸੰਜੂ ਅਤੇ ਗੋਪੀ ਖਾਣਾ ਖਾ ਕੇ ਸੈਰ ਕਰ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਸੰਜੂ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਉਸ ਨੂੰ ਇਥੋਂ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

Advertisement

Advertisement
Advertisement
Author Image

joginder kumar

View all posts

Advertisement