ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਸੀਐੱਫ ਵਿੱਚ ਇਕ ਅਦਾਰਾ ਇਕ ਯੂਨੀਅਨ ਦੀ ਹੋਵੇਗੀ ਚੋਣ

10:42 AM Oct 26, 2024 IST

ਧਿਆਨ ਸਿੰਘ ਭਗਤ
ਕਪੂਰਥਲਾ, 25 ਅਕਤੂਬਰ
ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਚਾਰ ਦਸੰਬਰ ਨੂੰ ਇਕ ਅਦਾਰਾ ਇਕ ਯੂਨੀਅਨ ਦੀ ਹੋਣ ਵਾਲੀ ਚੋਣ ਵਿੱਚ ਆਰਸੀਐੱਫ ਦੀਆਂ ਪ੍ਰਮੁੱਖ ਚਾਰ ਯੂਨੀਅਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਨ੍ਹਾਂ ਚੋਣਾਂ ਵਿੱਚ ਰਜਿਸਟਰ ਯੂਨੀਅਨਾਂ ਹੀ ਉਮੀਦਵਾਰ ਹੋਣਗੀਆਂ ਜੋ ਆਰਸੀਐੱਫ ਵਿਚਲੇ ਸਮੁੱਚੇ ਕਾਡਰ ਦੀ ਅਗਵਾਈ ਕਰਨ ਦਾ ਦਾਅਵਾ ਕਰਦੀਆਂ ਹਨ। ਅੱਜ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਆਰਸੀਐੱਫ ਐਂਪਲਾਈਜ਼ ਯੂਨੀਅਨ, ਆਰਸੀਐੱਫ ਮੈਨਜ ਯੂਨੀਅਨ, ਆਰਸੀਐੱਫ ਮਜ਼ਦੂਰ ਯੂਨੀਅਨ, ਆਰਸੀਐਫ ਕਰਮਚਾਰੀ ਸੰਘ ਵੱਲੋਂ ਆਪਣੀਆਂ ਯੂਨੀਅਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। 30 ਫ਼ੀਸਦੀ ਤੋਂ ਵੱਧ ਵੋਟਾਂ ਲੈਣ ਵਾਲੀ ਯੂਨੀਅਨ ਮਾਨਤਾ ਪ੍ਰਾਪਤ ਯੂਨੀਅਨ ਬਣਨ ਦਾ ਅਧਿਕਾਰ ਪ੍ਰਾਪਤ ਕਰੇਗੀ। ਜੇਕਰ ਅਦਾਰੇ ਵਿੱਚ ਕੋਈ ਯੂਨੀਅਨ ਵੱਧ ਤੋਂ ਵੱਧ 20ਫੀਸਦੀ ਵੋਟਾਂ ਹੀ ਪ੍ਰਾਪਤ ਕਰਦੀ ਹੈ ਤਾਂ ਉਹ ਵੀ ਮਾਨਤਾ ਪ੍ਰਾਪਤ ਬਣ ਸਕਦੀ ਹੈ ਪਰ ਜੇਕਰ ਕੋਈ ਯੂਨੀਅਨ ਬਹੁਤ ਵੱਡੀ ਲੀਡ ਲੈ ਜਾਂਦੀ ਹੈ ਤਾਂ ਉਹ ਇਕੱਲੀ ਵੀ ਮਾਨਤਾ ਪ੍ਰਾਪਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਆਰਸੀਐੱਫ ਵਿੱਚ ਐੱਨਪੀਐੱਸ, ਯੂਪੀਐੱਸ, ਨਿਗਮੀਕਰਨ, ਨਿੱਜੀਕਰਨ, ਆਊਟ ਸੋਰਸਿੰਗ, ਠੇਕੇਦਾਰੀ ਅਤੇ ਆਫ ਲੋਡਿੰਗ ਆਦਿ ਦੇ ਵਿਰੁੱਧ ਅਤੇ ਨਵੇਂ ਭਰਤੀ ਕਰਮਚਾਰੀਆਂ ਦੇ ਹੱਕ ਵਿੱਚ ਇਹ ਯੂਨੀਅਨਾਂ ਲਗਾਤਾਰ ਸੰਘਰਸ਼ ਕਰਦੀਆਂ ਰਹਿੰਦੀਆਂ ਹਨ।

Advertisement

Advertisement