ਨਿਰਮਾਣ ਅਧੀਨ ਪੁਲ ’ਤੇ ਵਾਪਰੇ ਹਾਦਸੇ ਕਾਰਨ ਇਕ ਜ਼ਖਮੀ
02:41 PM May 21, 2025 IST
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ 21 ਮਈ
Advertisement
ਇੱਥੇ ਫਰੀਦਕੋਟ ਕੋਟਕਪੂਰਾ ਸੜਕ ’ਤੇ ਦੇਰ ਰਾਤ ਸੜਕ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਮੀਰਾਜ ਸਿੰਘ ਕੋਟਕਪੂਰਾ ਤੋਂ ਫਰੀਦਕੋਟ ਆ ਰਿਹਾ ਸੀ, ਇਸ ਦੌਰਾਨ ਉਸ ਨੇ ਨਿਰਮਾਣ ਅਧੀਨ ਪੁਲ ’ਤੇ ਗੱਡੀ ਚੜ੍ਹਾ ਦਿੱਤੀ ਅਤੇ ਪੁਲ ਦੀ ਨਵੀਂ ਬੁਰਜੀ ਬਣਾਉਣ ਲਈ ਬਣਾਏ ਟੋਏ ਵਿਚ ਗੱਡੀ ਸਮਤੇ ਡਿੱਗ ਗਿਆ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀਸੀਆਰ ਅਤੇ ਐੱਸਐੱਸਐਫ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਕਾਰ ਦੇ ਡਰਾਈਵਰ ਨੂੰ ਕੱਢਿਆ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜ਼ਿਲ੍ਹਾ ਪੁਲਿਸ ਮੁਖੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਕਾਰ ਡਰਾਈਵਰ ਦੀ ਹਾਲਤ ਖਤਰੇ ਤੋਂ ਬਾਹਰ ਹੈ।
Advertisement
Advertisement