ਸੜਕ ਹਾਦਸੇ ਵਿੱਚ ਇੱਕ ਜ਼ਖ਼ਮੀ; ਕੇਸ ਦਰਜ
10:46 AM Nov 11, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਨਵੰਬਰ
ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿੱਚ ਨੈਸ਼ਲਨ ਹਾਈਵੇ ਪੁਲ ਉਪਰ ਐਲਡੀਕੋ ਅਸਟੇਟ ਵਿੱਚ ਵਿਪਰੇ ਇੱਕ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਆਨੰਦ ਨਗਰ ਵਾਸੀ ਵਿਕਾਸ ਸੂਦ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਆਪਣੇ ਦੋਸਤ ਪ੍ਰਸ਼ਾਂਤ ਸ਼ਰਮਾ ਨਾਲ ਜਲੰਧਰ ਤੋਂ ਲੁਧਿਆਣਾ ਆ ਰਿਹਾ ਸੀ ਤਾਂ ਨੈਸ਼ਲਨ ਹਾਈਵੇ ਸਾਹਮਣੇ ਐਲਡੀਕੋ ਅਸਟੇਟ ਪੁਲ ਉਪਰ ਇੱਕ ਕਾਰ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਕਾਰ ਲਿਆ ਕੇ ਗੱਡੀ ਦੇ ਪਿੱਛੇ ਮਾਰੀ ਜਿਸ ਨਾਲ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਵਿੱਚ ਵੱਜੀ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਇਲਾਜ਼ ਲਈ ਅਰੋੜਾ ਨਿਊਰੋ ਸੈਟਰ ਹਸਪਤਾਲ ਮਾਲ ਰੋਡ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇਸ ਦੌਰਾਨ ਕਾਰ ਚਾਲਕ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ।
Advertisement
Advertisement
Advertisement