ਸ਼ੈਲਰ ਮਾਲਕ ਦੇ ਰੱਖਿਅਕ ਵੱਲੋਂ ਚਲਾਈ ਗੋਲੀ ਨਾਲ ਇੱਕ ਜ਼ਖ਼ਮੀ
10:28 AM Jun 17, 2024 IST
ਸ਼ਾਹਕੋਟ: ਪਿੰਡ ਮੀਏਂਵਾਲ ਮੌਲਵੀਆਂ ਦੀ ਆਈਟੀਆਈ ਦੇ ਨਜ਼ਦੀਕ ਸਥਿਤ ਸ਼ੈਲਰ ਮਾਲਕ ਦੇ ਰੱਖਿਅਕ ਵੱਲੋਂ ਗੋਲੀ ਚਲਾਉਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜੋ ਇਸ ਵੇਲੇ ਸਿਵਲ ਹਸਪਤਾਲ ਨਕੋਦਰ ਵਿੱਚ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੈਲਰ ਮਾਲਕ ਸ਼ਾਮ ਲਾਲ ਦੇ ਅੱਗ ਰੱਖਿਆ ਰਵੀ ਸਿੰਘ ਵਾਸੀ ਬੁੱਢਣਵਾਲ ਦੀ ਅੱਜ ਕਿਸ਼ਨ ਲਾਲ ਵਾਸੀ ਮੀਏਂਵਾਲ ਮੌਲਵੀਆਂ ਨਾਲ ਬਹਿਸ ਹੋ ਗਈ। ਬਹਿਸ ਦੌਰਾਨ ਰੱਖਿਅਕ ਨੇ 12 ਬੋਰ ਦੀ ਰਾਈਫਲ ’ਚੋ ਗੋਲੀ ਚਲਾ ਦਿਤੀ, ਜਿਸਦੇ ਛਰੇ ਕਿਸ਼ਨ ਲਾਲ ਦੀ ਖੱਬੀ ਲੱਤ ਵਿੱਚ ਲੱਗ ਗਏ। ਜ਼ਖ਼ਮੀ ਸਿਵਲ ਹਸਪਤਾਲ ਨਕੋਦਰ ’ਚ ਜ਼ੇਰੇ ਇਲਾਜ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਸ਼ੈਲਰ ਮਾਲਕ ਨਾਲ ਕਈ ਵਾਰ ਉਸ ਦੇ ਮੋਬਾਈਲ ਨੰਬਰ ਤੇ ਉਸ ਦਾ ਪੱਖ ਜਾਨਣ ਲਈ ਫੋਨ ਕੀਤਾ, ਪਰ ਉਨ੍ਹਾਂ ਇੱਕ ਵਾਰ ਵੀ ਫੋਨ ਨਹੀਂ ਚੁੱਕਿਆ। -ਪੱਤਰ ਪ੍ਰੇਰਕ
Advertisement
Advertisement
Related News
Advertisement