For the best experience, open
https://m.punjabitribuneonline.com
on your mobile browser.
Advertisement

ਕਾਲਾ ਸੰਘਿਆਂ ਡਰੇਨ ’ਚ ਛੇਤੀ ਆਵੇਗਾ ਸੌ ਕਿਊਸਿਕ ਪਾਣੀ: ਸੰਤ ਸੀਚੇਵਾਲ

08:44 AM Apr 12, 2024 IST
ਕਾਲਾ ਸੰਘਿਆਂ ਡਰੇਨ ’ਚ ਛੇਤੀ ਆਵੇਗਾ ਸੌ ਕਿਊਸਿਕ ਪਾਣੀ  ਸੰਤ ਸੀਚੇਵਾਲ
ਕਾਲਾ ਸੰਘਿਆਂ ਡਰੇਨ ਦਾ ਦੌਰਾ ਕਰਦੇ ਹੋਏ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ।
Advertisement

ਹਤਿੰਦਰ ਮਹਿਤਾ
ਜਲੰਧਰ, 11 ਅਪਰੈਲ
ਇੱਥੇ ਅੱਜ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆਂ ਡਰੇਨ ਦਾ ਦੌਰਾ ਕੀਤਾ ਅਤੇ ਉੱਥੇ ਲੱਗ ਰਹੇ ਪੱਥਰ ਲਾਉਣ ਦੇ ਕੰਮ ਦਾ ਵੀ ਜ਼ਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਭ ਤੋਂ ਦੂਸ਼ਿਤ ਮੰਨੀ ਜਾਣ ਵਾਲੀ ਕਾਲਾ ਸੰਘਿਆਂ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਵਿੱਚ 100 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਤੋਂ ਪਹਿਲਾਂ ਡਰੇਨ ਨੂੰ ਜਿੱਥੇ ਡੂੰਘਾ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਦੇ ਦੋਵਾਂ ਕੰਢਿਆਂ ’ਤੇ ਪੱਥਰ ਲਗਾਏ ਜਾ ਰਹੇ ਹਨ। ਲੰਬੇ ਸਮੇਂ ਤੋਂ ਇਸ ਡਰੇਨ ਵਿੱਚ ਵਗ ਰਹੇ ਗੰਦੇ ਪਾਣੀ ਨੇ ਖੇਤਰ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਸੀ। ਇਸ ਮੌਕੇ ਨਿਗਰਾਨ ਇੰਜਨੀਅਰ ਗੁਰਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਡਰੇਨ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਵਿੱਚ 100 ਕਿਊਸਿਕ ਦੇ ਕਰੀਬ ਪਾਣੀ ਛੱਡਣ ਦੀ ਤਜਵੀਜ਼ ਹੈ। ਇੰਜਨੀਅਰ ਨੇ ਦੱਸਿਆ ਕਿ ਇਹ 34 ਕਰੋੜ ਦਾ ਪ੍ਰਾਜੈਕਟ ਹੈ। ਦੋਹਾਂ ਕਿਨਾਰਿਆਂ ’ਤੇ ਪੱਥਰ ਲਗਾਏ ਜਾ ਰਹੇ ਹਨ ਅਤੇ ਜਾਲੀ ਵੀ ਲਗਾਈ ਜਾਵੇਗੀ ਤਾਂ ਜੋ ਇਸ ਵਿੱਚ ਕੋਈ ਵੀ ਕੂੜਾ ਕਰਕਟ ਨਾ ਸੁੱਟ ਸਕੇ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਜਿਹੜੀਆਂ ਡਰੇਨਾਂ ਇਸ ਵੇਲੇ ਗੰਦੇ ਨਾਲੇ ਬਣੀਆਂ ਹੋਈਆਂ ਹਨ, ਉਨ੍ਹਾਂ ਵਿੱਚ ਸਾਫ ਪਾਣੀ ਵਗਦਾ ਕਰਨ ਲਈ ਉਹ ਯਤਨਸ਼ੀਲ ਹਨ। ਇਸ ਮੌਕੇ ਸਬਰਜੀਤ ਸਿੰਘ ਡੇਅਰੀਆਂ ਵਾਲੇ ਨੇ ਸਰਕਾਰ ਤੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ।

Advertisement

ਸੋਲਾਂ ਸਾਲਾਂ ਤੋਂ ਵਿੱਢਿਆ ਹੋਇਆ ਹੈ ਸੰਘਰਸ਼

45 ਕਿਲੋਮੀਟਰ ਦੇ ਕਰੀਬ ਲੰਬੀ ਕਾਲਾ ਸੰਘਿਆਂ ਡਰੇਨ ਦਾ 18 ਕਿੱਲੋਮੀਟਰ ਦਾ ਹਿੱਸਾ ਜ਼ਿਲ੍ਹਾ ਜਲੰਧਰ ਵਿੱਚੋਂ ਦੀ ਲੰਘਦਾ ਹੈ। ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ 2008 ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਡਰੇਨ ਵਿੱਚ ਕਦੇ ਈ-ਗਰੇਡ ਦਾ ਪਾਣੀ ਵਗਿਆ ਕਰਦਾ ਸੀ। ਇੱਥੇ ਦੋ ਵਾਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਬੰਨ੍ਹ ਲਗਾਏ ਗਏ ਸੀ। ਮਗਰੋਂ ਪੰਜਾਬ ਸਰਕਾਰ ਨੇ ਬਸਤੀ ਪੀਰਦਾਦ ਵਿੱਚ 50 ਐੱਮਐੱਲਡੀ ਦਾ ਟਰੀਟਮੈਂਟ ਪਲਾਂਟ ਲਗਾਇਆ ਸੀ। ਹੁਣ ਵੀ 15 ਐੱਮਐੱਲਡੀ ਦਾ ਹੋਰ ਟਰੀਟਮੈਂਟ ਪਲਾਂਟ ਬਣ ਕਿ ਤਿਆਰ ਹੈ ਜਿਹੜਾ ਕਾਲਾ ਸੰਘਿਆਂ ਡਰੇਨ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਟਰੀਟ ਕਰੇਗਾ।

Advertisement
Author Image

sukhwinder singh

View all posts

Advertisement
Advertisement
×