ਜਰਮਨੀ ਹੋਟਲ ਦਾ ਇਕ ਹਿੱਸਾ ਢਹਿਣ ਕਾਰਨ ਇੱਕ ਹਲਾਕ
01:04 PM Aug 07, 2024 IST
ਬਰਲਿਨ, 7 ਅਗਸਤ
ਜਰਮਨੀ ਵਿਚ ਹੋਟਲ ਦਾ ਇਕ ਹਿੱਸਾ ਢਹਿਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀਆਂ ਦੇ ਮਲਬੇ ਵਿਚ ਦਬੇ ਹੋਣ ਦਾ ਅਨੁਮਾਨ ਹੈ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਸੇਲ ਨਦੀ ਕਿਨਾਰੇ ਵਸੇ ਕ੍ਰੋਏਵ ਸ਼ਹਿਰ ਵਿਚ ਰਾਤ 11 ਇਕ ਹੋਟਲ ਦੀ ਇਮਾਰਤ ਢਹਿ ਗਈ ਇਸ ਦੌਰਾਨ ਹੋਟਲ ਵਿਚ 14 ਵਿਅਕਤੀ ਮੌਜੂਦ ਸਨ। ਉਨਾਂ ਦੱਸਿਆ ਕਿ 5 ਵਿਅਕਤੀ ਮੌਕੇ ਤੋਂ ਸੁਰੱਖਿਤ ਬਾਹਰ ਨਿਲਕ ਗਏ। ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਇਸ ਦੌਰਾਨ ਇਕ 9 ਵਿਅਕਤੀ ਬਲਬੇ ਵਿਚ ਫਸੇ ਹੋਏ ਹਨ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ, ਹਾਲਾਂਕਿ ਮ੍ਰਿਤਕ ਦੀ ਦੇਹ ਨੂੰ ਹਾਲੇ ਤੱਕ ਬਰਾਮਦ ਨਹੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਲਬੇ ਵਿਚ ਫਸੇ 8 ਵਿਅਕਤੀ ਉਨ੍ਹਾਂ ਦੇ ਸੰਪਰਕ ਵਿਚ ਹਨ। -ਏਪੀ
Advertisement
Advertisement