ਸੜਕ ਹਾਦਸੇ ’ਚ ਇੱਕ ਮੌਤ, ਇੱਕ ਜ਼ਖ਼ਮੀ
09:37 AM Nov 11, 2023 IST
Advertisement
ਬਠਿੰਡਾ: ਡੱਬਵਾਲੀ ਰੋਡ ’ਤੇ ਪਿੰਡ ਗੁਰਥੜੀ ਨੇੜੇ ਡੱਬਵਾਲੀ ਸਾਈਡ ਤੋਂ ਆ ਰਹੇ ਦੋ ਐਕਟਿਵਾ ਸਵਾਰਾਂ ਨੂੰ ਟਰੈਕਟਰ-ਟਰਾਲੀ ਚਾਲਕ ਵੱਲੋਂ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ, ਜਿਨ੍ਹਾਂ ’ਚੋਂ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਸਹਾਰਾ ਟੀਮ ਵਰਕਰਾਂ ਵੱਲੋਂ ਮ੍ਰਤਿਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ ਗਿਆ। ਇਸ ਹਾਦਸੇ ਦੀ ਪੁਲੀਸ ਜਾਂਚ ਕਰ ਰਹੀ ਹੈ। ਸੜਕ ਹਾਦਸੇ ਦਾ ਸ਼ਿਕਾਰ ਹੋਏ ਐਕਟਿਵਾ ਸਵਾਰ ਦੋਵੇਂ ਨੌਜਵਾਨ ਰਾਜਸਥਾਨ ਤੋਂ ਮੂਲਾਪੁਰ ਜਾ ਰਹੇ ਸਨ। ਮ੍ਰਤਿਕ ਨੌਜਵਾਨ ਦੀ ਪਛਾਣ ਰਵੀ ਕੁਮਾਰ (35) ਵਾਸੀ ਰਾਜਸਥਾਨ ਵਜੋਂ ਹੋਈ ਹੈ। -ਪੱਤਰ ਪ੍ਰੇਰਕ
Advertisement
Advertisement
Advertisement