For the best experience, open
https://m.punjabitribuneonline.com
on your mobile browser.
Advertisement

ਬੱਸ ਪਲਟਣ ਕਾਰਨ ਇੱਕ ਮੌਤ, 12 ਸਵਾਰੀਆਂ ਫੱਟੜ

10:31 AM Sep 08, 2024 IST
ਬੱਸ ਪਲਟਣ ਕਾਰਨ ਇੱਕ ਮੌਤ  12 ਸਵਾਰੀਆਂ ਫੱਟੜ
ਬੇਕਾਬੂ ਹੋ ਕੇ ਪਲਟੀ ਬੱਸ।
Advertisement

ਐੱਨਪੀ ਧਵਨ
ਪਠਾਨਕੋਟ, 7 ਸਤੰਬਰ
ਚੰਬਾ ਤੋਂ ਅੰਮ੍ਰਿਤਸਰ ਜਾ ਰਹੀ ਹਿਮਾਚਲ ਟਰਾਂਸਪੋਰਟ ਦੀ ਬੱਸ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ ’ਤੇ ਸਵੇਰੇ 4 ਵਜੇ ਪਿੰਡ ਬੁੰਗਲ ਕੋਲ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਅਤੇ 12 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ’ਚ ਦਾਖਲ ਕਰਵਾਇਆ ਗਿਆ।
ਜ਼ਖਮੀਆਂ ’ਚੋਂ ਜ਼ਿਆਦਾਤਰ ਚੰਬਾ ਦੇ ਰਹਿਣ ਵਾਲੇ ਹਨ। ਜ਼ਖਮੀਆਂ ਵਿੱਚ ਪਿਊਸ਼ ਸੋਨੀ (25), ਸੰਜਨਾ ਕੁਮਾਰੀ (8), ਸੰਜੇ (34), ਆਸ਼ਾ (33), ਜਤਿੰਦਰ ਕੁਮਾਰ (40), ਰਣਵੀਰ (10), ਉਰਮਿਲਾ (51) ਸਾਰੇ ਵਾਸੀ ਚੰਬਾ (ਹਿਮਾਚਲ ਪ੍ਰਦੇਸ਼), ਸੁਸ਼ੀਲ ਸੈਣੀ (34), ਨਗੀਨਾ ਦੇਵੀ (39), ਲਲਿਤ ਦੇਵੀ (40) ਵਾਸੀਆਨ ਬਿਹਾਰ ਤੇ ਅਭੈ (27) ਵਾਸੀ ਅੰਮ੍ਰਿਤਸਰ ਸ਼ਾਮਲ ਹਨ। ਬੱਸ ਬੀਤੀ ਰਾਤ 11 ਵਜੇ ਦੇ ਕਰੀਬ ਚੰਬਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ, ਜਦੋਂ ਇਹ ਬੱਸ ਸਵੇਰੇ 4 ਵਜੇ ਦੇ ਕਰੀਬ ਉਕਤ ਸਥਾਨ ’ਤੇ ਪਹੁੰਚੀ ਤਾਂ ਉਸ ਦਾ ਟਾਇਰ ਫਟ ਗਿਆ।
ਇਸ ਕਾਰਨ ਬੱਸ ਸੜਕ ਦੇ ਕਿਨਾਰੇ ਰਿਜ਼ੋਰਟ ਦੇ ਬਾਹਰ ਬਣੀ ਝੌਪੜੀ ਨੂੰ ਤੋੜਦੀ ਹੋਈ ਪਲਟ ਗਈ। ਹੋਟਲ ਮਾਲਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਿਉਂ ਹੀ ਹੋਟਲ ਸਟਾਫ ਨੂੰ ਹਾਦਸੇ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ, ਕੁਝ ਸਥਾਨਕ ਲੋਕਾਂ ਨੂੰ ਬੁਲਾਇਆ, ਪੁਲੀਸ ਤੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ।
ਮੌਕੇ ’ਤੇ ਪਹੁੰਚੇ ਥਾਣਾ ਮਾਮੂਨ ਕੈਂਟ ਦੇ ਏਐੱਸਆਈ ਪਵਨ ਠਾਕੁਰ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sanam grng

View all posts

Advertisement