For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਸਲਿੱਪ ਹੋਣ ਕਾਰਨ ਇੱਕ ਹਲਾਕ, 3 ਜ਼ਖ਼ਮੀ

08:02 AM Oct 11, 2024 IST
ਮੋਟਰਸਾਈਕਲ ਸਲਿੱਪ ਹੋਣ ਕਾਰਨ ਇੱਕ ਹਲਾਕ  3 ਜ਼ਖ਼ਮੀ
Advertisement

ਘਨੌਲੀ (ਪੱਤਰ ਪ੍ਰੇਰਕ): ਇੱਥੇ ਅੱਜ ਕੌਮੀ ਮਾਰਗ 205 ’ਤੇ ਪਿੰਡ ਅਹਿਮਦਪੁਰ ਨੇੜੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦੋਂਕਿ ਬੱਚੀ ਸਣੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਮ੍ਰਿਤਕ ਅਸ਼ੀਸ਼ (24) ਪੁੱਤਰ ਅਨਿਲ ਕੁਮਾਰ ਵਾਸੀ ਸਾਹਨੇਵਾਲ ਦੇ ਭਰਾ ਅਨੁਜ ਨੇ ਦੱਸਿਆ ਕਿ ਉਹ ਆਪਣੇ ਭਰਾ ਅਸ਼ੀਸ਼ ਤੇ ਭਰਜਾਈ ਅੰਜਲੀ ਤੇ ਭਤੀਜੀ ਅਨੂ ਸਣੇ ਮੋਟਰਸਾਈਕਲ ਰਾਹੀਂ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਅਹਿਮਦਪੁਰ ਪਿੰਡ ਨੇੜੇ ਅਚਾਨਕ ਮੋਟਰਸਾਈਕਲ ਸਲਿੱਪ ਕਰ ਗਿਆ, ਜਿਸ ਦੌਰਾਨ ਉਸ ਦੇ ਭਰਾ ਅਸ਼ੀਸ਼ ਦੀ ਮੌਤ ਹੋ ਗਈ ਤੇ ਉਹ ਤਿੰਨੋਂ ਜਣੇ ਜ਼ਖਮੀ ਹੋ ਗਏ।

Advertisement

Advertisement
Advertisement
Author Image

sukhwinder singh

View all posts

Advertisement