ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਬਕਾ ਕੋਚ ਗਾਇਕਵਾੜ ਦੇ ਇਲਾਜ ਲਈ ਇੱਕ ਕਰੋੜ ਰੁਪਏ ਜਾਰੀ

07:36 AM Jul 15, 2024 IST

ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬਲੱਡ ਕੈਂਸਰ ਨਾਲ ਜੂਝ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਅੰਸ਼ੂਮਨ ਗਾਇਕਵਾੜ (71) ਦੇ ਇਲਾਜ ਲਈ ਇੱਕ ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਬੀਸੀਸੀਆਈ ਦਾ ਇਹ ਫ਼ੈਸਲਾ ਸਾਬਕਾ ਕਪਤਾਨ ਕਪਿਲ ਦੇਵ ਅਤੇ ਸੰਦੀਪ ਪਾਟਿਲ ਵੱਲੋਂ ਬੋਰਡ ਨੂੰ ਗਾਇਕਵਾੜ ਦੀ ਮਦਦ ਕਰਨ ਦੀ ਅਪੀਲ ਤੋਂ ਬਾਅਦ ਆਇਆ ਹੈ। ਬੀਸੀਸੀਆਈ ਨੇ ਇੱਕ ਬਿਆਨ ’ਚ ਕਿਹਾ, ‘‘ਸਕੱਤਰ ਜੈ ਸ਼ਾਹ ਨੇ ਬੋਰਡ ਨੂੰ ਕੈਂਸਰ ਨਾਲ ਜੂਝ ਰਹੇ ਭਾਰਤ ਦੇ ਸੀਨੀਅਰ ਕ੍ਰਿਕਟਰ ਅੰਸ਼ੂਮਨ ਗਾਇਕਵਾੜ ਦੀ ਵਿੱਤੀ ਮਦਦ ਲਈ ਤੁਰੰਤ ਇੱਕ ਕਰੋੜ ਰੁਪਏ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਅੰਸ਼ੂਮਨ ਗਾਇਕਵਾੜ ਦਾ ਲੰਡਨ ਦੇ ਕਿੰਗਜ਼ ਹਸਪਤਾਲ ’ਚ ਬਲੱਡ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਅੰਸ਼ੂਮਨ ਗਾਇਕਵਾੜ ਨੇ 1975 ਤੋਂ 1987 ਦਰਮਿਆਨ ਭਾਰਤ ਲਈ 40 ਟੈਸਟ ਅਤੇ 15 ਇੱਕ ਰੋਜ਼ਾ ਮੈਚ ਖੇਡੇ ਹਨ। -ਪੀਟੀਆਈ

Advertisement

Advertisement