11 ਕਿਲੋ 362 ਗਰਾਮ ਚੂਰਾਪੋਸਤ ਸਮੇਤ ਇੱਕ ਕਾਬੂ
06:48 PM Apr 11, 2025 IST
ਪੱਤਰ ਪ੍ਰੇਰਕ
Advertisement
ਟੋਹਾਣਾ, 11 ਅਪਰੈਲ
ਸਿਟੀ ਪੁਲੀਸ ਦੀ ਗਸ਼ਤੀ ਟੀਮ ਨੇ ਰਵੀਦਾਸ ਮਹੁੱਲੇ ਵਿਚ ਮੋਟਰਸਾਈਕਲ ਤੇ ਪਲਾਸਟਿਕ ਥੈਲੇ ਨੂੰ ਕੈਰੀਅਰ ਤੇ ਬੰਨ੍ਹ ਕੇ ਲੈਜਾਂਦੇ ਸਮੇਂ ਇਕ ਨੌਜਵਾਨ ਨੂੰ ਕਾਬੂ ਕਰਦਿਆਂ 11 ਕਿਲੋ 362 ਗਰਾਮ ਚੂਰਾਪੋਸਤ ਬਰਾਮਦ ਕੀਤਾ ਹੈ। ਸੀਆਈਏ ਟੀਮ ਦੀ ਅਗਵਾਈ ਕਰ ਰਹੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਤਸਕਰ ਦੀ ਸ਼ਨਾਖਤ ਪਾਲਾਰਾਮ ਉਰਫ਼ ਰਾਜਪਾਲ ਪੁੱਤਰ ਜੀਤ ਸਿਘ ਵਾਸੀ ਰਵੀਦਾਸ ਮਹੁੱਲਾ ਟੋਹਾਣਾ ਕੋਲੋਂ 11 ਕਿਲੋ 362 ਗਰਾਮ ਚੂਰਾਪੋਸਤ ਫੜ੍ਹਿਆ ਗਿਆ ਹੈ। ਪੁਲੀਸ ਨੇ ਨੌਜਵਾਨ ਦੇ ਵਿਰੁੱਧ ਸਿਟੀ ਥਾਣਾ ਟੋਹਾਣਾ ਵਿਖੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੁ ਕੀਤੀ ਹੈ।
Advertisement