ਚੋਰੀ ਦੇ ਦੋਸ਼ ਹੇਠ ਇੱਕ ਕਾਬੂ, ਦੂਜਾ ਫ਼ਰਾਰ
06:41 AM Jan 08, 2024 IST
Advertisement
ਪੱਤਰ ਪ੍ਰੇਰਕ
ਲਾਲੜੂ , 7 ਜਨਵਰੀ
ਨਗਰ ਕੌਂਸਲ ਦੇ ਵਾਰਡ ਨੰਬਰ 4 ਸਰਦਾਰਪੁਰਾ ਕਲੋਨੀ ’ਚ ਇੱਕ ਘਰ ਵਿੱਚੋਂ ਚੋਰੀ ਕਰਦਾ ਇੱਕ ਵਿਅਕਤੀ ਕਾਬੂ ਕੀਤਾ ਗਿਆ, ਜਦਕਿ ਦੂਜਾ ਫ਼ਰਾਰ ਹੋ ਗਿਆ। ਪੁਲੀਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਬਹਾਦਰ ਸਿੰਘ ਵਾਸੀ ਸਰਦਾਰਪੁਰਾ ਕਲੋਨੀ ਲਾਲੜੂ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਘਰ ਨੂੰ ਤਾਲਾ ਲਾ ਕੇ ਆਪਣੇ ਲੜਕੇ ਨਾਲ ਬਾਹਰ ਗਿਆ ਸੀ। ਜਦੋਂ ਉਹ ਘਰ ਪਰਤੇ ਤਾਂ ਦੋ ਨੌਜਵਾਨ ਸਾਮਾਨ ਦੀ ਫਰੋਲਾ-ਫਰਾਲੀ ਕਰ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਫ਼ਰਾਰ ਹੋ ਗਿਆ ਅਤੇ ਦੂਜੇ ਨੂੰ ਮੌਕੇ ’ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਘਰ ਦੀ ਅਲਮਾਰੀ ਵਿੱਚੋਂ 75,500 ਰੁਪਏ, ਪੰਜ ਸੋਨੇ ਦੀਆ ਅੰਗੂਠੀਆਂ ਅਤੇ ਹੋਰ ਗਹਿਣੇ ਗ਼ਾਇਬ ਸਨ। ਮੁਲਜ਼ਮਾਂ ਦੀ ਪਛਾਣ ਗੋਲੂ ਅਤੇ ਸੁਮਿਤ ਵਾਸੀ ਹਰੀ ਪੈਲੇਸ ਅੰਬਾਲਾ ਸ਼ਹਿਰ ਵਜੋਂ ਹੋਈ ਹੈ।
Advertisement
Advertisement
Advertisement