ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਇੱਕ ਗ੍ਰਿਫ਼ਤਾਰ
09:32 AM Oct 24, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਅਕਤੂਬਰ
ਬਾਬੈਨ ਪੁਲੀਸ ਨੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਮਹੂਆ ਖੇੜੀ ਵਾਸੀ ਪਾਰਸ ਦੀ ਸ਼ਿਕਾਇਤ ’ਤੇ ਪਿੰਡ ਦੇ ਹੀ ਮਲਕੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਾਰਸ ਨੇ ਦੋਸ਼ ਲਾਇਆ ਕਿ ਉਹ ਆਪਣੇ ਘਰ ਕੋਲ ਗਲੀ ਵਿੰਚ ਕੰਬਾਈਨ ਦੀ ਸਫਾਈ ਕਰ ਰਿਹਾ ਸੀ। ਉਸੇ ਵੇਲੇ ਹੀ ਪਿੰਡ ਦਾ ਮਲਕੀਤ ਸਿੰਘ ਆਇਆ ਤੇ ਮੋਟਰਸਾਈਕਲ ਮੰਗਣ ਲੱਗਿਆ। ਮੋਟਰਸਾਈਕਲ ਦੇਣ ਤੋਂ ਨਾਂਹ ਕਰਨ ’ਤੇ ਉਹ ਭੜਕ ਗਿਆ ਅਤੇ ਗਾਲ਼ਾਂ ਕੱਢਣ ਲੱਗਿਆ। ਮਲਕੀਤ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ। ਮਲਕੀਤ ਮਗਰੋਂ ਆਪਣੇ ਘਰ ਤੋਂ ਗੰਡਾਸੀ ਲੈ ਆਇਆ ਪਰ ਪੁਲੀਸ ਨੇ ਉਸ ਨੂੰ ਫੜ ਲਿਆ ਤੇ ਥਾਣੇ ਲੈ ਗਈ। ਪੁਲੀਸ ਵੱਲੋਂ ਮਲਕੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement