ਰੇਲਵੇ ਮੁਲਾਜ਼ਮ ਕੋਲੋਂ ਲੁੱਟ-ਖੋਹ ਦੇ ਮਾਮਲੇ ਵਿੱਚ ਇੱਕ ਕਾਬੂ
08:47 AM Sep 06, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 5 ਸਤੰਬਰ
ਇਥੋਂ ਦੀ ਬਰਟ ਰੋਡ ’ਤੇ ਸਥਿਤ ਰੇਲਵੇ ਦੇ ਇੱਕ ਦਫ਼ਤਰ ਵਿੱਚ ਡਿਊਟੀ ’ਤੇ ਬੈਠੇ ਮੁਲਾਜ਼ਮ ਨੂੰ ਕੁੱਟਮਾਰ ਕਰਕੇ ਉਸਦਾ ਮੋਬਾਈਲ ਫ਼ੋਨ ਅਤੇ ਸਰਕਾਰੀ ਟੂਲ ਕਿੱਟ ਖੋਹਣ ਵਾਲੇ ਤਿੰਨ ਮੁਲਜ਼ਮਾਂ ਵਿਚੋਂ ਇੱਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਪਰ ਅਜੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਹ ਘਟਨਾ ਲੰਘੀ 6 ਜੁਲਾਈ ਨੂੰ ਉਸ ਸਮੇਂ ਵਾਪਰੀ ਸੀ ਜਦੋਂ ਰਾਤ ਦੇ ਸਮੇਂ ਰੇਲਵੇ ਮੁਲਾਜ਼ਮ ਓਮ ਪ੍ਰਕਾਸ਼ ਆਪਣੇ ਦਫ਼ਤਰ ਵਿਚ ਡਿਊਟੀ ਕਰ ਰਿਹਾ ਸੀ। ਪੀੜਤ ਮੁਲਾਜ਼ਮ ਵੱਲੋਂ ਥਾਣਾ ਸਦਰ ਪੁਲੀਸ ਵਿਚ ਰਿਪੋਰਟ ਲਿਖਵਾਈ ਗਈ ਪਰ ਪੁਲੀਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ। ਗੁੱਸੇ ਵਿਚ ਆਏ ਰੇਲਵੇ ਮੁਲਾਜ਼ਮਾਂ ਨੇ ਸੜਕ ਜਾਮ ਕਰਕੇ ਥਾਣਾ ਮੁਖੀ ਅਤੇ ਡੀਐਸਪੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ।
Advertisement
Advertisement