ਖ਼ੁਦਕੁਸ਼ੀ ਮਾਮਲੇ ਵਿੱਚ ਇਕ ਗ੍ਰਿਫ਼ਤਾਰ
10:24 AM Sep 03, 2024 IST
ਫਗਵਾੜਾ: ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਰਾਵਲਪਿੰਡੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਤੇ ਐੱਸਐੱਚਓ ਰਾਵਲਪਿੰਡੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 17 ਅਗਸਤ ਨੂੰ ਕੁਲਦੀਪ ਕੁਮਾਰ ਪੁੱਤਰ ਹਰਭਜਨ ਸਿੰਘ ਵਾਸੀ ਪਾਂਸ਼ਟਾ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਸਬੰਧ ’ਚ 20 ਅਗਸਤ ਨੂੰ ਉਸ ਦੇ ਭਤੀਜੇ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਸੋਢੀ ਲਾਲ ਵਾਸੀ ਪਾਂਸ਼ਟਾ ਖਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੋਢੀ ਲਾਲ ਨੇ ਇੱਕ ਬੈਂਕ ਪਾਸੋਂ 5.80 ਲੱਖ ਦਾ ਲੋਨ ਕੁਲਦੀਪ ਕੁਮਾਰ ਦਾ ਨਾਮ ’ਤੇ ਲੈ ਲਿਆ ਸੀ ਜਦਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਸੀ ਪਤਾ। ਜਦੋਂ ਬੈਂਕ ਵਲੋਂ ਕੁਲਦੀਪ ਕੁਮਾਰ ਨੂੰ ਲੋਨ ਬਾਰੇ ਪੁੱਛਿਆ ਤਾਂ ਉਹ ਹੈਰਾਨ ਹੋ ਗਿਆ ਤੇ ਉਸ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮੁਲਜ਼ਮ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement