ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਮਾਜ਼ੋਨ ਮੈਨੇਜਰ ਦੀ ਹੱਤਿਆ ਮਾਮਲੇ ਵਿੱਚ ਇਕ ਗ੍ਰਿਫ਼ਤਾਰ

08:05 AM Sep 01, 2023 IST

ਨਵੀਂ ਦਿੱਲੀ, 31 ਅਗਸਤ
ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਖੇਤਰ ਵਿੱਚ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਇੱਕ ਸੀਨੀਅਰ ਮੈਨੇਜਰ ਦੀ ਗੋਲੀਆਂ ਮਾਰ ਕੇ ਹੱਤਿਆ ਤੇ ਉਸ ਦੇ ਮਾਮੇ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਲਾਲ ਗਨੀ (18) ਵਾਸੀ ਸੁਭਾਸ਼ ਮੁਹੱਲਾ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਅੱਜ ਤੜਕੇ ਕਰੀਬ 2 ਵਜੇ ਸਿਗਨੇਚਰ ਬ੍ਰਿਜ ਨੇੜਿਓਂ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਗਿੱਲ ਤੇ ਉਸ ਦੇ ਮਾਮਾ ਗੋਵਿੰਦ ਸਿੰਘ ਨੂੰ ਮੰਗਲਵਾਰ ਰਾਤ ਕਰੀਬ 11.30 ਵਜੇ ਸੁਭਾਸ਼ ਵਿਹਾਰ ਇਲਾਕੇ ’ਚ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ। ਘਟਨਾ ਮਗਰੋਂ ਹਰਪ੍ਰੀਤ ਗਿੱਲ ਨੂੰ ਹਸਪਤਾਲ ’ਚ ਮ੍ਰਿਤਕ ਐਲਾਨ ਦਿੱਤਾ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰ ਪੂਰਬ) ਜੋਏ ਟਿਰਕੀ ਨੇ ਦੱਸਿਆ ਕਿ ਦੋਵੇਂ ਮੋਟਰਸਾਈਕਲ ’ਤੇ ਸਨ ਜਦੋਂ ਇੱਕ ਸਕੂਟਰ ਅਤੇ ਮੋਟਰਸਾਈਕਲ ’ਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਗੋਲੀਆਂ ਚਲਾ ਦਿੱਤੀਆਂ।
ਪੁਲੀਸ ਅਨੁਸਾਰ ਮੁਲਜ਼ਮ ਬਿਲਾਲ ਗਨੀ ਅਤੇ ਉਸ ਦੇ ਸਾਥੀ ਮੁਹੰਮਦ ਸਮੀਰ (18), ਸੋਹੇਲ (23), ਮੁਹੰਮਦ ਜੁਨੈਦ (23) ਅਤੇ ਅਦਨਾਨ (19) ਉੱਤਰੀ ਘੌਂਡਾ ਭਜਨਪੁਰਾ ’ਚ ਪਾਰਟੀ ਕਰ ਰਹੇ ਸਨ। ਰਾਤ ਕਰੀਬ 10:30 ਵਜੇ ਉਨ੍ਹਾਂ ਨੇ ਦੋ ਸਕੂਟਰਾਂ ’ਤੇ ਸਵਾਰੀ ਲਈ ਬਾਹਰ ਨਿਕਲਣ ਦਾ ਫੈਸਲਾ ਕੀਤਾ। ਟਿਰਕੀ ਨੇ ਕਿਹਾ ਕਿ ਉਹ ਕੁਝ ਥਾਵਾਂ ’ਤੇ ਰੁਕੇ ਅਤੇ ਬਾਅਦ ਵਿੱਚ ਇੱਕ ਤੰਗ ਲੇਨ ‘ਤੇ ਚੱਲ ਪਏ ਜਿੱਥੇ ਦੋ ਮੋਟਰਸਾਈਕਲ ਪਾਸ ਨਹੀਂ ਸੀ ਕਰ ਸਕਦੇ। ਇਸ ਦੌਰਾਨ ਹਰਪ੍ਰੀਤ ਗਿੱਲ ਅਤੇ ਗੋਵਿੰਦ ਸਿੰਘ ਦੂਜੇ ਪਾਸਿਓਂ ਆ ਰਹੇ ਸਨ। ਦੋਵੇਂ ਧਿਰਾਂ ’ਚ ਰਾਹ ਦੇਣ ਨੂੰ ਲੈ ਕੇ ਬਹਿਸ ਹੋ ਗਈ। ਇਸ ’ਤੇ ਗਨੀ ਤੇ ਉਸ ਦੇ ਸਾਥੀਆਂ ਨੇ ਗੋਵਿੰਦ ਸਿੰਘ ਨੂੰ ਥੱਪੜ ਮਾਰ ਦਿੱਤਾ। ਡੀਸੀਪੀ ਨੇ ਦੱਸਿਆ ਕਿ ਸਮੀਰ ਨੇ ਉਨ੍ਹਾਂ ਦੇ ਸਿਰਾਂ ’ਚ ਗੋਲੀ ਮਾਰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਲਾਲ ਗਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਮੁਲਜ਼ਮਾਂ ਭਾਲ ਜਾਰੀ ਹੈ। -ਪੀਟੀਆਈ

Advertisement

ਕਾਨੂੰਨ ਵਿਵਸਥਾ ਨੂੰ ਲੈ ਕੇ ‘ਆਪ’ ਨੇ ਐਲਜੀ ਨੂੰ ਘੇਰਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰ ਪੂਰਬੀ ਦਿੱਲੀ ਦੇ ਭਜਨਪੁਰਾ ਵਿੱਚ ਮੈਨੇਜਰ ਦੀ ਹੱਤਿਆ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਦੀ ਕੌਮੀ ਬੁਲਾਰਾ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਦਿੱਲੀ ਵਿੱਚ ਅਪਰਾਧਕ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਨੌਜਵਾਨ ਦਾ ਸ਼ਰੇਆਮ ਕਤਲ ਇਸ ਦੀ ਮਿਸਾਲ ਹੈ। ਉਨ੍ਹਾਂ ਕੇਂਦਰ ਅਤੇ ਐੱਲਜੀ ਵੀਕੇ ਸਕਸੈਨਾ ਤੋਂ ਮੰਗ ਕੀਤੀ ਹੈ ਕਿ ਵਿਦੇਸ਼ੀ ਮਹਿਮਾਨਾਂ ਵਾਂਗ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ।

Advertisement
Advertisement