ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਢ ਸਾਲਾ ਮਾਸੂਮ ਨੂੰ ‘ਪ੍ਰਭ ਆਸਰਾ’ ਨੇ ਦਿੱਤਾ ‘ਆਸਰਾ’

08:43 AM Sep 30, 2024 IST
ਪ੍ਰਭ ਆਸਰਾ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਤੇ ਰਾਜਿੰਦਰ ਕੌਰ ਬੱਚੇ ਨੂੰ ਸੰਭਾਲਦੇ ਹੋਏ।

ਮਿਹਰ ਸਿੰਘ
ਕੁਰਾਲੀ, 29 ਸਤੰਬਰ
ਸ਼ਹਿਰ ਦੀ ਹੱਦ ਅੰਦਰ ਪਡਿਆਲਾ ਵਿੱਚ ਮੰਦਬੁੱਧੀ, ਲਾਵਾਰਿਸਾਂ ਤੇ ਅੰਗਹੀਣਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ‘ਪ੍ਰਭ ਆਸਰਾ’ ਨੇ ਡੇਢ ਸਾਲਾ ਲਾਵਾਰਿਸ ਮਾਸੂਮ ਨੂੰ ਢੋਈ ਦਿੱਤੀ ਹੈ। ਬੱਚਾ ਕੌਮੀ ਮਾਰਗ ’ਤੇ ਇੱਕ ਸੁੱਕੇ ਨਿਕਾਸੀ ਨਾਲੇ ਵਿੱਚ ਪਿਆ ਮਿਲਿਆ, ਜਿਸ ਦਾ ਸੰਸਥਾ ਵਿੱਚ ਇਲਾਜ ਤੇ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਸੰਸਥਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਲੰਘੀ ਰਾਤ ਕਰੀਬ 8.15 ਵਜੇ ਸੂਚਿਤ ਕੀਤਾ ਕਿ ਕੌਮੀ ਮਾਰਗ ’ਤੇ ਇੱਕ ਸੁੱਕੇ ਨਿਕਾਸੀ ਨਾਲ਼ੇ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਸੰਸਥਾ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਜਾ ਕੇ ਦੇਖਿਆ ਤਾਂ ਕਰੀਬ ਡੇਢ ਸਾਲ ਉਮਰ ਦਾ ਮਾਸੂਮ ਨਾਲੇ ਵਿੱਚ ਪਿਆ ਰੋ ਰਿਹਾ ਸੀ। ਬੱਚੇ ਨੂੰ ਤੁਰੰਤ ਸੰਸਥਾ ਵਿੱਚ ਲਿਆਂਦਾ ਗਿਆ ਅਤੇ ਇਸ ਸਬੰਧੀ ਪੁਲੀਸ ਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ। ਇਸੇ ਦੌਰਾਨ ਸੰਸਥਾ ਵਲੋਂ ਜ਼ਿਲ੍ਹਾ ਬਾਲ ਭਲਾਈ ਅਫ਼ਸਰ ਮੁਹਾਲੀ ਅਤੇ ਚਿਲਡਰਨ ਵੈੱਲਫੇਅਰ ਕਮੇਟੀ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਡਕਾਟਰੀ ਜਾਂਚ ’ਚ ਸਾਹਮਣੇ ਆਇਆ ਕਿ ਬੱਚਾ ਮਾਨਸਿਕ ਤੌਰ ’ਤੇ ਕਮਜ਼ੋਰ ਹੈ। ਡਾਕਟਰੀ ਜਾਂਚ ਉਪਰੰਤ ਬੱਚੇ ਨੂੰ ਮੁੜ ‘ਪ੍ਰਭ ਆਸਰਾ’ ਵਿੱਚ ਲਿਆਂਦਾ ਗਿਆ, ਜਿੱਥੇੇ ਡਾਕਟਰਾਂ ਦੀ ਸਿਫਾਰਿਸ਼ ਅਨੁਸਾਰ ਉਸਦਾ ਇਲਾਜ ਤੇ ਸੇਵਾ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement