ਕਰੈਡਿਟ ਕਾਰਡ ਰਾਹੀਂ ਸਵਾ ਲੱਖ ਰੁਪਏ ਠੱਗੇ
09:39 AM Mar 27, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 26 ਮਾਰਚ
ਪਿੰਡ ਝਬੇਲਵਾਲੀ ਦੇ ਇਕ ਵਿਅਕਤੀ ਦੇ ਕਰੈਡਿਟ ਕਾਰਡ ’ਚੋਂ ਕਿਸੇ ਨੇ 1 ਲੱਖ 26 ਹਜ਼ਾਰ 491 ਰੁਪਏ ਦੀ ਠੱਗੀ ਮਾਰ ਲਈ। ਥਾਣਾ ਬਰੀਵਾਲਾ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਬਲਕਰਨ ਸ਼ਰਮਾ ਵਾਸੀ ਪਿੰਡ ਝਬੇਲਵਾਲੀ ਨੇ ਦੱਸਿਆ ਕਿ ਉਸ ਦਾ ਕਰੈਡਿਟ ਕਾਰਡ ਜੋ ਕਿ ਆਈਸੀਆਈ ਬੈਂਕ ਦਾ ਹੈ ਅਤੇ ਕਰੈਡਿਟ ਕਾਰਡ ਵਿੱਚੋਂ ਪੈਸੇ ਨਿਕਲ ਗਏ ਜਦਕਿ ਇਹ ਕਾਰਡ ਉਸ ਦੇ ਕੋਲ ਹੀ ਸੀ। ਥਾਣਾ ਬਰੀਵਾਲਾ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement