For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਪੰਪ ਤੋਂ ਡੇਢ ਲੱਖ ਰੁਪਏ ਲੁੱਟੇ

06:45 AM May 03, 2024 IST
ਪੈਟਰੋਲ ਪੰਪ ਤੋਂ ਡੇਢ ਲੱਖ ਰੁਪਏ ਲੁੱਟੇ
Advertisement

ਪੱਤਰ ਪ੍ਰੇਰਕ
ਪਾਤੜਾਂ, 2 ਮਈ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ੁਤਰਾਣਾ ਦੇ ਨੇੜੇ ਪੈਟਰੋਲ ਪੰਪ ਤੋਂ ਲੁਟੇਰਿਆ ਨੇ ਡੇਢ ਲੱਖ ਰੁਪਏ ਲੁੱਟੇ। ਲਟੇਰਿਆ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਂਦ ਹੋ ਗਈਆਂ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਸੇਲਜ਼ਮੈਨ ਜਗਦੀਸ਼ ਨੇ ਪੁਲੀਸ ਦੱਸਿਆ ਕਿ ਅਗਰਵਾਲ ਪੈਟਰੋਲ ਪੰਪ ’ਤੇ ਉਹ ਆਪਣੇ ਦੂਸਰੇ ਸੇਲਜ਼ਮੈਨ ਲਵਪ੍ਰੀਤ ਸਿੰਘ ਨਾਲ ਪੰਪ ’ਤੇ ਆਪਣੇ ਦਫ਼ਤਰ ਵਿੱਚ ਬੈਠੇ ਸੀ। ਇਸੇ ਦੌਰਾਨ ਇੱਕ ਸਵਿਫਟ ਡਿਜ਼ਾਇਰ ਦਫ਼ਤਰ ਦੇ ਸਾਹਮਣੇ ਆ ਕੇ ਰੁਕੀ। ਤਿੰਨ ਵਿਆਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਕਾਰ ਵਿੱਚੋਂ ਨਿਕਲੇ, ਇੱਕ ਵਿਅਕਤੀ ਕਾਰ ਵਿੱਚ ਬੈਠਾ ਸੀ। ਉਹ ਲਾਇਟ ਬੰਦ ਕਰਕੇ ਇੱਕ ਦਮ ਦਫ਼ਤਰ ਵਿੱਚ ਦਾਖਲ ਹੋਏ, ਉਨ੍ਹਾਂ ਵਿੱਚੋ ਇੱਕ ਦੇ ਹੱਥ ਵਿੱਚ ਕੁਹਾੜੀ, ਦੂਜੇ ਦੇ ਹੱਥ ਵਿੱਚ ਤਲਵਾਰ ਫੜੀ ਹੋਈ ਸੀ। ਇੱਕ ਵਿਅਕਤੀ ਨੇ ਕੁਹਾੜੀ ਦਾ ਵਾਰ ਲਵਪ੍ਰੀਤ ਸਿੰਘ ਉਰਫ ਗੁਜ਼ਰ ’ਤੇ ਕੀਤਾ। ਪੁਠੀ ਕੁਹਾੜੀ ਖੱਬੇ ਮੋਡੇ ਤੇ ਵੱਜੀ ਦੂਜੇ ਵਿਅਕਤੀ ਨੇ ਪਿਸਤੌਲ ਨੁਮਾ ਦਿਖਾ ਕੇ ਮੇਜ਼ ਦੇ ਦਰਾਜ ਵਿੱਚ ਪਈ ਉਕਤ ਰਕਮ ਚੁੱਕੀ ਤੇ ਖਨੌਰੀ ਵੱਲ ਚਲੇ ਗਏ। ਥਾਣਾ ਮੁਖੀ ਪੁਰਸ਼ੋਤਮ ਰਾਮ ਸ਼ਰਮਾ ਨੇ ਦੱਸਿਆ ਹੈ ਕਿ ਸੂਚਨਾ ਮਿਲਣ ਤੇ ਪਹੁੰਚੀ ਸ਼ੁਤਰਾਣਾ ਪੁਲੀਸ ਨੇ ਸੇਲਜ਼ਮੈਨ ਦੇ ਬਿਆਨਾ ਦੇ ਅਧਾਰ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੀਸੀਟੀਵੀ ਫੁਟੇਜ ਨੂੰ ਖੰਗਾਲਣ ਦੇ ਨਾਲ ਸੇਲਜ਼ਮੈਨ ਦੇ ਬਿਆਨਾ ਦੇ ਅਧਾਰ ਤੇ ਹਰ ਵੱਖ ਵੱਖ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ। ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਸ਼ਾਹੀ ਨੇ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×