ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਰ ਮੁੱਖ ਮੰਤਰੀਆਂ ਦੇ ਕਾਰਜਕਾਲ ’ਚ ਨਹੀਂ ਬਣ ਸਕੀ ਡੇਢ ਕਿਲੋਮੀਟਰ ਸੜਕ

07:26 AM May 09, 2024 IST
ਬਾਦਸ਼ਾਹਪੁਰ ਨੂੰ ਸਿਉਨਾ ਨਾਲ ਜੋੜਨ ਵਾਲੀ ਖਸਤਾ ਹਾਲ ਸੜਕ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਮਈ
ਪਿੰਡ ਬਾਦਸ਼ਾਹਪੁਰ ਨੂੰ ਸਿਉਨਾ ਨਾਲ ਜੋੜਨ ਵਾਲੀ ਡੇਢ ਕਿਲੋਮੀਟਰ ਸੜਕ ਉੱਤੇ ਪੰਜਾਬ ਦੇ ਚਾਰ ਮੁੱਖ ਮੰਤਰੀ ਅਤੇ ਤਿੰਨ ਵਿਧਾਇਕ ਅੱਠਾਂ ਸਾਲਾਂ ਵਿੱਚ ਪ੍ਰੀ-ਮਿਕਸ ਨਹੀਂ ਪਵਾ ਸਕੇ। ਇਸ ਸੜਕ ’ਤੇ ਖਿਲਰਿਆ ਰੋੜਾ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ’ਚ ਪੜ੍ਹਨ ਆਉਂਦੇ ਕਾਠ, ਜਲਾਲਪੁਰ ਅਤੇ ਸਿਉਨਾ ਦੇ ਵਿਦਿਆਰਥੀ ਅਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਚਾਰੇ ਪਿੰਡਾਂ ਦੇ ਲੋਕਾਂ ਵੱਲੋਂ ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਕੋਲ ਪਹੁੰਚ ਕਰਨ ’ਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਮੰਗਣ ਆਉਂਦੇ ਇਹ ਆਗੂ ਸੜਕ ਬਣਵਾਉਣ ਦਾ ਵਾਅਦਾ ਕਰ ਕੇ ਵੋਟਾਂ ਲੈਣ ਮਗਰੋਂ ਭੁੱਲ ਜਾਂਦੇ ਹਨ।
ਇਲਾਕਾ ਵਾਸੀ ਗੁਰਮੁਖ ਸਿੰਘ, ਸਵਰਨ ਸਿੰਘ, ਸੁਰਜੀਤ ਸਿੰਘ ਮਾਹਲ, ਜਸਬੀਰ ਸਿੰਘ ਅਤੇ ਸੂਬੇਦਾਰ ਦਰਬਾਰਾ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਹਲਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ 2016 ਵਿੱਚ ਉਕਤ ਸੜਕ ਨੂੰ ਪੰਚਾਇਤੀ ਰਾਜ ਰਾਹੀਂ ਬਣਾਉਣ ਦਾ ਨੀਹ ਪੱਥਰ ਰੱਖਿਆ ਸੀ। ਇਸ ਸਮੇਂ ਸੜਕ ਉੱਤੇ ਰੋੜਾ ਪੈਣ ਉਪਰੰਤ ਪਿੰਡ ਸਿਉਨਾ ਦੇ ਇੱਕ ਕਿਸਾਨ ਵੱਲੋਂ ਅਦਾਲਤ ਵਿੱਚ ਪਹੁੰਚ ਕਰ ਕੇ ਕੰਮ ਰੁਕਵਾ ਦਿੱਤਾ ਗਿਆ ਸੀ। 2017 ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ, ਜਦੋਂਕਿ ਲੋਕ ਕਾਂਗਰਸ ਦੇ ਵਿਧਾਇਕ ਨਿਰਮਲ ਸਿੰਘ ਸਮਾਣਾ ਨੂੰ ਵਾਰ ਵਾਰ ਮਿਲਦੇ ਰਹੇ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਪਿੰਡ ਦੇ ਵਫਦ ਨੇ ਮੁੱਖ ਮੰਤਰੀ ਕੋਲ ਪਹੁੰਚ ਕਰ ਕੇ ਉਕਤ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਸੀ ਪਰ ਸਮਾਂ ਥੋੜ੍ਹਾ ਹੋਣ ਕਰਕੇ ਉਨ੍ਹਾਂ ਦੀ ਮੰਗ ਨੂੰ ਬੂਰ ਨਹੀਂ ਪਿਆ। 2022 ਵਿੱਚ ਲੋਕਾਂ ਨੇ ਬਦਲਾਅ ਦੇ ਨਾਂ ’ਤੇ ਵੱਡੀ ਪੱਧਰ ਉੱਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਹਲਕਾ ਸ਼ੁਤਰਾਣਾ ਤੋਂ ‘ਆਪ’ ਦੇ ਕੁਲਵੰਤ ਸਿੰਘ ਬਾਜ਼ੀਗਰ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ ਫੇਰ ਵੀ ਉਕਤ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਹੈ ਕਿ ਅੱਠ ਸਾਲਾਂ ਤੋਂ ਸੜਕ ’ਤੇ ਪਿਆ ਰੋੜਾ ਲੋਕਾਂ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਹੈ।

Advertisement

ਚੋਣਾਂ ਮਗਰੋਂ ਟੈਂਡਰ ਪਾਸ ਕਰਕੇ ਕੰਮ ਸ਼ੁਰੂ ਕਰਾਵਾਂਗੇ: ਬਾਜ਼ੀਗਰ

ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਉਕਤ ਸੜਕ ਮੰਡੀਕਰਨ ਬੋਰਡ ਪੰਜਾਬ ਵੱਲੋਂ ਪਾਸ ਕੀਤੀ ਗਈ ਹੈ ਪਰ ਚੋਣ ਕੋਡ ਲੱਗਣ ਕਰ ਕੇ ਟੈਂਡਰ ਨਹੀਂ ਹੋ ਪਾਇਆ। ਕੋਡ ਖਤਮ ਹੋਣ ਮਗਰੋਂ ਟੈਂਡਰ ਪਾਸ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Advertisement
Advertisement
Advertisement