ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਢ ਸੌ ਸਾਲ ਪੁਰਾਣੇ ਰੁੱਖ ਨੂੰ ਕੱਟਣ ਦਾ ਮਾਮਲਾ ਭਖਿਆ

10:07 AM Jul 25, 2020 IST

ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 24 ਜੁਲਾਈ

Advertisement

ਕੁਝ ਮੰਡੀ ਵਾਸੀਆਂ ਵੱਲੋ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਪਿਛਲੇ ਦਨਿੀਂ ਸਥਾਨਕ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਲਗਭਗ ਡੇਢ ਸੌ ਸਾਲ ਪੁਰਾਣੇ ਬੋਹੜ ਦੇ ਵਿਰਾਸਤੀ ਰੁੱਖ ਨੂੰ ਜਬਰਦਸਤੀ ਕਟਵਾ ਦੇਣ ਤੋਂ ਬਾਅਦ ਨਗਰ ਕੌਸਲ ਮੌੜ ਜਾਂ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਕੋਈ ਵੀ ਕਾਰਵਾਈ ਤੋਂ ਟਾਲ-ਮਟੋਲ ਕਰਨ ਕਾਰਨ ਉਪਰੋਕਤ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਸਮਾਜ ਸੇਵੀ ਅਜੇ ਸਿੰਗਲਾ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਏਖਾਨਾਂ ਨੇ ਦੱਸਿਆ ਕਿ ਮੌੜ ਦੇ ਕੁਝ ਵਿਅਕਤੀਆਂ ਵੱਲੋਂ ਬੋਹੜ ਦੇ ਦਰੱਖਤ ਨੂੰ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਕਟਵਾ ਕੇ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਮੰਡੀ ਵਾਸੀ ਅੰਮ੍ਰਿਤਪਾਲ ਗਰਗ ਉਰਫ ਕੱਦੂ ਵੱਲੋਂ ਇਸ ਮਾਮਲੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸਮੂਹ ਪੱਤਰਕਾਰਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਮੌੜ ’ਚ ਅੰਮ੍ਰਿਤਪਾਲ ਗਰਗ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Advertisement
Advertisement
Tags :
‘ਰੁੱਖ,ਕੱਟਣਪੁਰਾਣੇਭਖਿਆਮਾਮਲਾ