For the best experience, open
https://m.punjabitribuneonline.com
on your mobile browser.
Advertisement

ਲਾਟਰੀ ਦਾ ਝਾਂਸਾ ਦੇ ਕੇ ਡੇਢ ਕਰੋੜ ਰੁਪਏ ਠੱਗੇ

08:40 AM Apr 06, 2024 IST
ਲਾਟਰੀ ਦਾ ਝਾਂਸਾ ਦੇ ਕੇ ਡੇਢ ਕਰੋੜ ਰੁਪਏ ਠੱਗੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 5 ਅਪਰੈਲ
ਪਿੰਡ ਰੁਖਾਲਾ ਦੇ ਰਹਿਣ ਵਾਲੇ ਹਰਭਗਵਾਨ ਸਿੰਘ ਕੋਲੋਂ ਲਾਟਰੀ ਦਾ ਝਾਂਸਾ ਦੇ ਕੇ ਡੇਢ ਕਰੋੜ ਰੁਪਏ ਠੱਗ ਲਏ ਗਏ। ਜਾਣਕਾਰੀ ਅਨੁਸਾਰ ਹਰਭਗਵਾਨ ਨੂੰ ਉਸ ਦੇ ਵਟਸਐਪ ਨੰਬਰ ’ਤੇ ਇੱਕ ਅਣਪਛਾਤੀ ਕਾਲ ਆਈ ਜਿਸ ਨੇ ਕਿਹਾ ਕਿ ਉਸ ਦੀ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤੇ ਇਸ ਦੇ ਭੁਗਤਾਨ ਲਈ ਉਹ 20 ਹਜ਼ਾਰ ਰੁਪਏ ਅਦਾ ਕਰੇ। ਹਰਭਗਵਾਨ ਨੇ ਆਪਣੇ ਗੂਗਲ ਪੇਅ ਰਾਹੀਂ 20 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਨੌਸਰਬਾਜ਼ਾਂ ਨੇ ਉਸ ਦਾ ਅਤੇ ਉਸ ਦੇ ਪਿਤਾ ਦਾ ਫੋਨ ਹੈਕ ਕਰ ਕੇ ਕਈ ਐਂਟਰੀਆਂ ਰਾਹੀਂ ਉਨ੍ਹਾਂ ਦੇ ਖਾਤੇ ’ਚੋਂ ਡੇਢ ਕਰੋੜ ਰੁਪਏ ਕਢਵਾ ਲਏ। ਪੀੜਤਾਂ ਨੇ ਥਾਣਾ ਕੋਟਭਾਈ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਜਾਂਚ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ|

Advertisement

Advertisement
Author Image

sukhwinder singh

View all posts

Advertisement
Advertisement
×