ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਟਰੋਲ ਪੰਪ ਮਾਲਕ ਨਾਲ ਡੇਢ ਕਰੋੜ ਦੀ ਠੱਗੀ

07:45 AM Aug 01, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 31 ਜੁਲਾਈ
ਥਾਣਾ ਬੱਧਨੀ ਕਲਾਂ ਪੁਲੀਸ ਨੇ ਪੈਟਰੋਲ ਪੰਪ ਮਾਲਕ ਦੀ ਸ਼ਿਕਾਇਤ ਉੱਤੇ ਇਮੀਗ੍ਰੇਸ਼ਨ ਸੈਂਟਰ ਸੰਚਾਲਕ, ਪ੍ਰਾਈਵੇਟ ਬੈਂਕ ਦੇ ਸਹਾਇਕ ਮੈਨੇਜਰ ਸਣੇ ਅੱਠ ਮੁਲਜ਼ਮਾਂ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਮ ਉੱਤੇ 1.60 ਕਰੋੜ ਦੀ ਠੱਗੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਬੱਧਨੀ ਕਲਾਂ ਵਾਸੀ ਜੀਵਨ ਦੀ ਸ਼ਿਕਾਇਤ ਉੱਤੇ ਸੋਨੀਆ ਤਾਇਲ, ਉਸ ਦੇ ਪਤੀ ਅਮਨ ਤਾਇਲ, ਦਿਓਰ ਵਰੁਨ ਤਾਇਲ, ਮਾਨਵ ਬਾਂਸਲ, ਉਸ ਦੀ ਪਤਨੀ ਪਲਕ ਬਾਂਸਲ, ਰੀਨਾ ਗੋਇਲ, ਪਤੀ ਸਿਫੂ ਗੋਇਲ ਤੇ ਸਹੁਰਾ ਜੈ ਚੰਦ ਰਾਏ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ਉੱਤੇ 1.60 ਕਰੋੜ ਦੀ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਾਨਵ ਬਾਂਸਲ, ਸਿਫ਼ੂ ਗੋਇਲ ਉਸ ਦੀ ਪਤਨੀ ਰੀਨਾ ਖ਼ਿਲਾਫ਼ ਸਿਟੀ ਪੁਲੀਸ ਪਹਿਲਾਂ ਹੀ 27 ਜੁਲਾਈ ਨੂੰ ਕਰੀਬ 91.50 ਲੱਖ ਦੀ ਠੱਗੀ ਦੇ ਦੋਸ਼ ਹੇਠ ਕੇਸ ਦਰਜ ਕੇ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਵੱਲੋਂ ਸਥਾਨਕ ਇੱਕ ਪਲਾਜ਼ਾ ਵਿੱਚ ਵਿਦੇਸ਼ ਭੇਜਣ ਲਈ 6 ਸੰਸਥਾਵਾਂ ਚਲਾਈਆਂ ਜਾ ਰਹੀਆਂ ਸਨ। ਪੈਟਰੋਲ ਪੰਪ ਮਾਲਕ ਦਾ ਦੋਸ਼ ਹੈ ਕਿ ਉਸ ਨੇ ਪਰਿਵਾਰ ਸਣੇ ਕੈਨੇਡਾ ਜਾਣ ਲਈ ਮੁਲਜ਼ਮਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਪੈਸੇ ਦਿੱਤੇ ਸਨ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਜਾਅਲੀ ਕਾਗਜ਼ ਦਿੱਤੇ। ਮੁਲਜ਼ਮਾਂ ਵੱਲੋਂ ਸਕਿਉਰਟੀ ਵਜੋਂ ਦਿੱਤੇ ਚੈੱਕ ਵੀ ਬਾਊਂਸ ਹੋ ਗਏ।
ਜ਼ਿਕਰਯੋਗ ਹੈ ਕਿ ਥਾਣਾ ਸਿਟੀ ਵਿੱਚ 27 ਜੁਲਾਈ ਨੂੰ ਮਾਨਵ ਬਾਂਸਲ, ਸਿਫ਼ੂ ਗੋਇਲ ਉਸ ਦੀ ਪਤਨੀ ਰੀਨਾ ਗੋਇਲ ਖ਼ਿਲਾਫ਼ ਨੌਂ ਸ਼ਿਕਾਇਤਕਰਤਾਵਾਂ ਨੇ ਥੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਵਿੱਚ ਕੁਝ ਨੂੰ ਮੁਲਜ਼ਮਾਂ ਨੇ ਆਪਣੇ ਦਫ਼ਤਰ ਵਿੱਚ ਰੱਖਿਆ ਹੋਇਆ ਸੀ ਤੇ ਕੁਝ ਵਿਦੇਸ਼ ਜਾਣ ਦੇ ਚਾਹਵਾਨ ਸਨ।

Advertisement

Advertisement
Advertisement