For the best experience, open
https://m.punjabitribuneonline.com
on your mobile browser.
Advertisement

ਇਕ ਵਾਰ ਮੁੜ ਆਹਮੋ-ਸਾਹਮਣੇ ਆਏ ਪੁਰਾਣੇ ਰਾਜਸੀ ਵਿਰੋਧੀ

07:57 AM May 08, 2024 IST
ਇਕ ਵਾਰ ਮੁੜ ਆਹਮੋ ਸਾਹਮਣੇ ਆਏ ਪੁਰਾਣੇ ਰਾਜਸੀ ਵਿਰੋਧੀ
Advertisement

ਮਲਕੀਤ ਸਿੰਘ
ਜਲਾਲਾਬਾਦ, 7 ਮਈ
ਮੌਜੂਦਾ ਸਮੇਂ ਦੀ ਰਾਜਨੀਤੀ ਸੇਵਾ ਦੀ ਨਹੀਂ ਬਲਕਿ ਰਜ਼ਿਸ਼ ਦੀ ਰਹਿ ਗਈ ਹੈ ਅਤੇ ਜੇਕਰ ਦੋ ਪੁਰਾਣੇ ਵਿਰੋਧੀ ਸਿਆਸੀ ਅਖਾੜੇ ਵਿੱਚ ਆਹਮੋ-ਸਾਹਮਣੇ ਆ ਜਾਣ ਤਾਂ ਮੁਕਾਬਲਾ ਦਿਲਚਸਪ ਹੋ ਜਾਂਦਾ ਹੈ। ਅਜਿਹਾ ਹੀ ਕੁਝ ਇਸ ਵਾਰ ਲੋਕ ਸਭਾ ਹਲਕਾ ਫਿਰੋਜ਼ਪੁਰ ਵਿਚ ਹੋਣ ਜਾ ਰਿਹਾ ਹੈ, ਜਿੱਥੇ ਦੋ ਪੁਰਾਣੇ ਵਿਰੋਧੀ ਇਕ ਵਾਰ ਮੁੜ ਆਹਮਣੇ ਸਾਹਮਣੇ ਆ ਗਏ ਹਨ। ਫਰਕ ਸਿਰਫ ਏਨਾ ਹੈ ਕਿ ਅਕਾਲੀ ਦਲ ਵੱਲੋਂ ਮੁਕਾਬਲੇ ਵਿੱਚ ਮਰਹੂਮ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ਹਨ ਅਤੇ ਕਾਂਗਰਸ ਵੱਲੋਂ ਉਨ੍ਹਾਂ ਦੇ ਪੁਰਾਣੇ ਵਿਰੋਧੀ ਸ਼ੇਰ ਸਿੰਘ ਘੁਬਾਇਆ ਚੋਣ ਮੈਦਾਨ ਵਿੱਚ ਹੈ। ਜੇਕਰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਇੱਥੋਂ ਅਜੇਤੂ ਰਹੇ ਜੋਰਾ ਸਿੰਘ ਮਾਨ ਦੀ ਟਿਕਟ ਕੱਟ ਕੇ 2009 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਦੇ ਦਿੱਤੀ ਸੀ ਜਿਸ ਕਾਰਨ ਮਾਨ ਦਾ ਸਿਆਸੀ ਭਵਿੱਖ ਖ਼ਤਮ ਹੋ ਗਿਆ ਸੀ।

Advertisement

Advertisement
Author Image

joginder kumar

View all posts

Advertisement
Advertisement
×