ਦਿੱਲੀ ’ਚ ਇਕ ਵਾਰ ਫੇਰ ਲੋਕ ਮੂਕ ਦਰਸ਼ਕ ਬਣੇ ਰਹੇ ਤੇ ਨੌਜਵਾਨ ਨੂੰ ਛੁਰੇ ਮਾਰਦਾ ਰਿਹਾ ਮੁਲਜ਼ਮ
08:31 PM Jun 23, 2023 IST
ਨਵੀਂ ਦਿੱਲੀ, 9 ਜੂਨ
Advertisement
ਇਥੋਂ ਦੇ ਨੰਦ ਨਗਰੀ ਖੇਤਰ ਵਿੱਚ 20 ਸਾਲਾ ਨੌਜਵਾਨ ਨੂੰ ਇੱਕ ਵਿਅਕਤੀ ਨੇ ਕੁੱਟਿਆ ਅਤੇ ਚਾਕੂ ਦੇ ਕਈ ਵਾਰ ਕੀਤੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਜ਼ਖਮੀ ਦੀ ਪਛਾਣ ਕਾਸਿਮ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਜੀਟੀਬੀ ਹਸਪਤਾਲ ਦੇ ਡਾਕਟਰਾਂ ਨੇ ਏਮਜ਼ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਹੈ। ਘਟਨਾ ਦੀ ਵੀਡੀਓ ‘ਚ 22 ਸਾਲਾ ਸੋਹੇਬ, ਜੋ ਇਸ ਸਮੇਂ ਪੁਲੀਸ ਦੀ ਹਿਰਾਸਤ ‘ਚ ਹੈ, ਸੜਕ ‘ਤੇ ਡਿੱਗੇ ਕਾਸਿਮ ਨੂੰ ਕੁੱਟਦਾ ਅਤੇ ਛੁਰੇ ਮਾਰਦਾ ਨਜ਼ਰ ਆ ਰਿਹਾ ਹੈ। ਕੁਝ ਔਰਤਾਂ ਚੀਕਾਂ ਮਾਰਦੀਆਂ ਸੁਣੀਆਂ ਜਾ ਸਕਦੀਆਂ ਸਨ, ਜਦੋਂ ਕਿ ਕੁਝ ਰਾਹਗੀਰ ਮੂਕ ਦਰਸ਼ਕ ਬਣੇ ਹੋੲੇ ਹਨ। ਸੋਹੇਬ ਦੇ ਜਾਂਦੇ ਹੀ ਭੀੜ ਪੀੜਤ ਦੇ ਦੁਆਲੇ ਇਕੱਠੀ ਹੋ ਗਈ। ਨੰਦ ਨਗਰੀ ਪੁਲੀਸ ਕੋਲ ਘਟਨਾ ਬਾਰੇ ਰਾਤ 10.37 ਇਸ ਘਟਨਾ ਦੀ ਸੂਚਨਾ ਆਈ। ਮੁਲਜ਼ਮ ਤੇ ਪੀੜਤ ਇੱਕੋ ਇਲਾਕੇ ਦੇ ਹਨ। ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Advertisement
Advertisement