ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਧਿਆ ਕੇਰਲਾ ਕਲੱਬ ਵੱਲੋਂ ਓਨਮ ਸਮਾਗਮ

06:49 AM Sep 23, 2024 IST
ਸਮਾਗਮ ਵਿੱਚ ਕੇਰਲਾ ਦੇ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਹੋਈਆਂ ਔਰਤਾਂ। ਫੋਟੋ: ਹਿਮਾਂਸ਼ੂ ਮਹਾਜਨ

ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਸਤੰਬਰ
ਉਧਿਆ ਕੇਰਲਾ ਕਲੱਬ ਨੇ ਅੱਜ ਕਿਦਵਈ ਨਗਰ ਵਿੱਚ ਓਨਮ ਤਿਓਹਾਰ ਸਬੰਧੀ ਸਮਾਗਮ ਕਰਵਾਇਆ। ਇਸ ਸਮਾਗਮ ਵਿੱਚ ਕੇਰਲ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਵਿਸਾਖੀ ਅਤੇ ਹੋਰ ਤਿਉਹਾਰਾਂ ਵਾਂਗ ਕੇਰਲਾ ਦੇ ਲੋਕਾਂ ਵੱਲੋਂ ਓਨਮ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਓਹਾਰ ਨੂੰ ਮਨਾਉਣ ਲਈ ਲੁਧਿਆਣਾ ਵਿੱਚ ਰਹਿੰਦੇ ਕੇਰਲਾ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਅੱਜ ਸ਼ਿਵ ਸ਼ਕਤੀ ਮੰਦਿਰ ਦੇ ਹਾਲ ਵਿੱਚ ਸਮਾਗਮ ਕਰਵਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਅਲੈਕਸ ਪੀ ਸੁਨੀਲ ਅਤੇ ਪ੍ਰਧਾਨ ਚਾਕੋ ਕੇ ਵੀ ਨੇ ਦੱਸਿਆ ਕਿ ਉਧਿਆ ਕੇਰਲਾ ਕਲੱਬ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਕੇਰਲਾ ਆਰਟ ਐਂਡ ਕਲਚਰ ਸ਼ੋਅ, ਸੰਗੀਤ ਸ਼ੋਅ, ਖੇਡਾਂ ਅਤੇ ਓਨਮ ਪਲੇਅ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਆਏ ਲੋਕਾਂ ਨੂੰ ਕੇਰਲਾ ਪੁਰਾਤਣ ਖਾਣੇ ਵੀ ਪਰੋਸੇ ਗਏ।

Advertisement

Advertisement