ਤੀਆਂ ਮੌਕੇ ਸੁਆਣੀਆਂ ਤੇ ਮੁਟਿਆਰਾਂ ਨੇ ਗਿੱਧਾ ਪਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 19 ਅਗਸਤ
ਸਖੀ ਫਾਊਂਡੇਸ਼ਨ ਵੱਲੋਂ ਅੱਜ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਅਗੁਵਾਈ ਸਖੀ ਸੰਸਥਾ ਦੀ ਸੰਸਥਾਪਕ ਅਤੇ ਹਰਿਆਣਾ ਰਾਜ ਸਮਾਜ ਕਲਿਆਣ ਬੋਰਡ ਦੇ ਚੇਅਰਪਰਸਨ ਮਲਿਕ ਰੋਜ਼ੀ ਆਨੰਦ ਨੇ ਕੀਤੀ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਪਵਰਪਾਲ ਨੇ ਕਿਹਾ ਕਿ ਸਖੀ ਫਾਊਂਡੇਸ਼ਨ ਔਰਤਾਂ ਦੀ ਭਲਾਈ ਲਈ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਸੰਸਥਾ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਮੇਅਰ ਮਦਨ ਚੌਹਾਨ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਮੇਸ਼ ਠਸਕਾ, ਮੀਤ ਪ੍ਰਧਾਨ ਅਗਨੀ ਵਿਜੈ ਸਿੰਘ, ਹਰਿਆਣਾ ਬਾਲ ਵਿਕਾਸ ਜਨਰਲ ਸਕੱਤਰ ਰੰਜੀਤਾ ਮਹਿਤਾ, ਸਾਬਕਾ ਚੇਅਰਮੈਨ ਰਾਮ ਨਿਵਾਸ ਗਰਗ ਤੇ ਸੀਤਾ ਰਾਮ ਮਿੱਤਲ ਸਮੇਤ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮਹਿਲਾਵਾਂ ਅਤੇ ਬੱਚਿਆਂ ਨੇ ਪੇਸ਼ਕਾਰੀਆਂ ਦਿੱਤੀਆਂ ਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿੱਚ ਅੱਜ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਤੋਂ ਦੂਜੀ ਕਲਾਸ ਦੇ ਬਚਿੱਆਂ ਨੇ ਰੰਗ-ਬਰੰਗੀਆਂ ਪਰੰਪਰਾਗਤ ਪੁਸ਼ਾਕਾਂ ਪਾ ਕੇ ਪੇਸ਼ਕਰੀਆਂ ਦਿੱਤੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਦਿਵਿਆ ਕੌਸ਼ਿਕ ਨੇ ਤਿਉਹਾਰਾਂ ਦਾ ਮਹੱਤਵ ਦੱਸਿਆ। ਸਕੂਲ ਵਿੱਚ ਬਚਿੱਆਂ ਦੇ ਕੇ ਜੀ ਵਿੰਗ ਵਿੱਚ ਵੀ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਮਹਿੰਦੀ ਲਾ ਕੇ ਚਾਅ ਪੂਰੇ ਕੀਤੇ।