ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਸੋਦੀਆ ਵੱਲੋਂ ਦੂਜੇ ਦਿਨ ਵਿਨੋਦ ਨਗਰ ਵਿੱਚ ਪੈਦਲ ਮਾਰਚ

08:58 AM Aug 18, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਦੇ ਲੋਕਾਂ ਨਾਲ ਸਿੱਧੇ ਸੰਵਾਦ ਰਚਾਉਣ ਖ਼ਾਤਰ ਬੀਤੀ ਸ਼ਾਮ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਉਨ੍ਹਾਂ ਅੱਜ ਦੂਜੇ ਦਿਨ ਪੱਛਮੀ ਵਿਨੋਦ ਨਗਰ ਦੇ ਸ਼ਾਂਤੀ ਮਾਰਗ ਤੋਂ ਸ਼ੁਰੂ ਕੀਤੀ। ਉਹ ਆਪਣੇ ਸਮਰਥਕਾਂ ਸਮੇਤ ਅੱਜ ਸ਼ਾਮ ਨਰਵਾਣਾ ਮਾਰਗ ਦੇ ਮੰਗਲਮ ਲਾਲ ਬੱਤੀ ਚੌਕ ਪਹੁੰਚੇ ਤੇ ਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਮਨੀਸ਼ ਸਿਸੋਦੀਆ ਨੂੰ ਆਪਣੇ ਵਿਚਕਾਰ ਦੇਖ ਕੇ ਲੋਕਾਂ ਦੇ ਚਿਹਰੇ ਰੌਸ਼ਨ ਹੋ ਗਏ। ਮਨੀਸ਼ ਸਿਸੋਦੀਆ ਬੱਚਿਆਂ ਵੱਲੋਂ ਲਿਖਿਆ ‘ਵੈਲਕਮ ਬੈਕ ਮਨੀਸ਼ ਸਿਸੋਦੀਆ ਸਰ’ ਦਾ ਹੱਥ ਲਿਖਤ ਪੋਸਟਰ ਪ੍ਰਾਪਤ ਕਰਕੇ ਬਹੁਤ ਖੁਸ਼ ਹੋ ਗਏ ਅਤੇ ਉਨ੍ਹਾਂ ਦੇ ਸਿਰ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਨਾਲ ਹੀ ਔਰਤਾਂ ਨੇ ਦਰਦ ਵੀ ਮਨੀਸ਼ ਸਿਸੋਦੀਆ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਨੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਦੌਰਾਨ ਲੋਕਾਂ ਨੇ ‘ਆਏਂਗੇ, ਆਏਂਗੇ, ਕੇਜਰੀਵਾਲ ਜੀ ਆਏਂਗੇ’ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਚਿੰਤਾ ਨਾ ਕਰਨ, ਜਲਦੀ ਹੀ ਕੇਜਰੀਵਾਲ ਵੀ ਬਾਹਰ ਹੋ ਜਾਣਗੇ ਅਤੇ ਸਾਰੇ ਕੰਮ ਮੁੜ ਤੋਂ ਸੁਚਾਰੂ ਢੰਗ ਨਾਲ ਸ਼ੁਰੂ ਹੋ ਜਾਣਗੇ। ਸਿਸੋਦੀਆ ਨੇ ਕਿਹਾ ਕਿ ਲੋਕਾਂ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ, ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।

Advertisement

Advertisement
Advertisement